ਲੰਡਨ : ਵਿੰਬਲਡਨ ਖਿਤਾਬ 2 ਵਾਰ ਜਿੱਤਣ ਵਾਲੇ ਬ੍ਰਿਟੇਨ ਦੇ ਧਾਕੜ ਟੈਨਿਸ ਖਿਡਾਰੀ ਐਂਡੀ ਮਰੇ ਦੇ ਚੂਲ੍ਹੇ ਦੀ ਦੋਬਾਰਾ ਸਰਜਰੀ ਹੋਈ ਹੈ। ਓਲੰਪਿਕ ਵਿਚ 2 ਵਾਰ ਸੋਨ ਤਮਗਾ ਜਿੱਤਣ ਵਾਲੇ ਇਸ ਖਿਡਾਰੀ ਨੇ ਇੰਸਟਾਗ੍ਰਾਮ 'ਤੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਮੀਦ ਹੈ ਕਿ ਇਸ ਸਰਜਰੀ ਨਾਲ ਚੂਲ੍ਹੇ ਦੇ ਦਰਦ ਤੋਂ ਆਰਾਮ ਮਿਲੇਗਾ। ਇਸ ਸਰਜਰੀ ਵਿਚ ਚੂਲ੍ਹੇ ਦੇ ਜੋੜ ਵਿਚ ਧਾਤੂ ਦੀ ਪਲੇਟ ਨੂੰ ਲਾਇਆ ਜਾਂਦਾ ਹੈ। 31 ਸਾਲਾ ਇਸ ਖਿਡਾਰੀ ਲਈ ਕਰੀਅਰ ਨੂੰ ਅੱਗੇ ਵਧਾਉਣ ਦੀ ਇਹ ਆਖਰੀ ਕੋਸ਼ਿਸ਼ ਹੈ। ਉਸ ਨੇ ਇਸ ਤੋਂ ਪਹਿਲਾਂ ਆਸਟਰੇਲੀਅਨ ਓਪਨ ਤੋਂ ਬਾਹਰ ਹੋਣ ਤੋਂ ਬਾਅਦ ਕਿਹਾ ਸੀ ਕਿ ਉਹ ਵਿੰਬਲਡਨ ਵਿਚ ਖੇਡ ਕੇ ਸਨਿਆਸ ਲੈਣਾ ਚਾਹੁੰਦਾ ਹੈ।

ਮਰੇ ਨੇ ਕਿਹਾ, ''ਲੰਡਨ ਵਿਚ ਕਲ (ਸੋਮਵਾਰ) ਮੇਰੇ ਚੂਲ੍ਹੇ ਦੀ ਸਰਜਰੀ ਹੋਈ ਹੈ ਅਤੇ ਅਜੇ ਥੋੜੇ ਦਰਦ ਵਿਚ ਹਾਂ। ਉਮੀਦ ਹੈ ਕਿ ਇਸ ਨਾਲ ਮੇਰੇ ਚੂਲ੍ਹੇ ਨੂੰ ਦਰਦ ਤੋਂ ਛੁਟਕਾਰਾ ਮਿਲੇਗਾ।''
ਮਾਨਸਿਕ ਰੂਪ ਨਾਲ ਮਜ਼ਬੂਤ ਸਾਇਨਾ ਕੋਲ ਆਲ ਇੰਗਲੈਂਡ ਜਿੱਤਣ ਦਾ ਸੁਨਿਹਰੀ ਮੌਕਾ : ਵਿਮਲ
NEXT STORY