ਨਵੀਂ ਦਿੱਲੀ, (ਭਾਸ਼ਾ)- ਭਾਰਤ ਦੀ ਪ੍ਰਤਿਭਾਸ਼ਾਲੀ ਯੁਵਾ ਅਨਹਤ ਸਿੰਘ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਐਡਿਨਬਰਗ 'ਚ ਹੋਏ 2023 ਸਕਾਟਿਸ਼ ਜੂਨੀਅਰ ਓਪਨ ਸਕੁਐਸ਼ 'ਚ ਕੁੜੀਆਂ ਦਾ ਅੰਡਰ-19 ਖਿਤਾਬ ਜਿੱਤਿਆ। ਅਨਹਤ ਨੇ ਸ਼ਨੀਵਾਰ ਨੂੰ ਫਾਈਨਲ 'ਚ ਘਰੇਲੂ ਮਜ਼ਬੂਤ ਦਾਅਵੇਦਾਰ ਰੌਬਿਨ ਮੈਕਅਲਪਾਈਨ ਨੂੰ 11-6, 11-1, 11-5 ਨਾਲ ਹਰਾਇਆ।
ਇਹ ਵੀ ਪੜ੍ਹੋ : ਇੰਗਲੈਂਡ ਦੇ ਸਾਬਕਾ ਕਪਤਾਨ ਦੀ ਭਵਿੱਖਬਾਣੀ, ਰਿਸ਼ਭ ਪੰਤ 2024 'ਚ ਧਮਾਕੇਦਾਰ ਵਾਪਸੀ ਕਰਨਗੇ
ਦਿੱਲੀ ਦੀ ਖਿਡਾਰਨ ਲਈ ਇਹ ਸਾਲ ਸ਼ਾਨਦਾਰ ਰਿਹਾ ਕਿਉਂਕਿ ਉਸਨੇ ਅੰਡਰ-19 ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਦੋਹਰੇ ਖ਼ਿਤਾਬ ਜਿੱਤੇ ਅਤੇ ਏਸ਼ੀਅਨ ਖੇਡਾਂ ਅਤੇ ਸ਼ੁਰੂਆਤੀ ਏਸ਼ੀਅਨ ਮਿਕਸਡ ਡਬਲਜ਼ ਚੈਂਪੀਅਨਸ਼ਿਪ ਦੋਵਾਂ ਵਿੱਚ ਅਭੈ ਸਿੰਘ ਨਾਲ ਮਿਕਸਡ ਡਬਲਜ਼ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਇਹ ਵੀ ਪੜ੍ਹੋ : ਬਜਰੰਗ ਨੇ ਪੈਰਿਸ ਓਲੰਪਿਕ ਦੇ ਮੱਦੇਨਜ਼ਰ ਖੇਡ ਮੰਤਰਾਲਾ ਤੋਂ ਕੁਸ਼ਤੀ ਗਤੀਵਿਧੀਆਂ ਸ਼ੁਰੂ ਕਰਵਾਉਣ ਦੀ ਕੀਤੀ ਅਪੀਲ
ਭਾਰਤ ਦੇ ਸੁਭਾਸ਼ੀਸ਼ ਚੌਧਰੀ ਨੇ ਮੁੰਡਿਆਂ ਦੇ ਅੰਡਰ-15 ਫਾਈਨਲ 'ਚ ਹਮਵਤਨ ਸ਼ਿਵੇਨ ਅਗਰਵਾਲ ਨੂੰ 5-11, 11-4, 6-11, 11-8, 11-5 ਨਾਲ ਹਰਾਇਆ, ਜਦਕਿ ਮੁੰਡਿਆਂ ਦੇ ਅੰਡਰ-13 ਦੇ ਫਾਈਨਲ 'ਚ ਸ਼੍ਰੇਸ਼ਠ ਅਈਅਰ ਨੇ ਸ਼੍ਰੇਆਂਸ਼ ਜਾਹ ਨੂੰ 11-8, 11-8, 3-11, 11-8 ਨਾਲ ਹਰਾਇਆ। ਸਿਖਰਲਾ ਦਰਜਾ ਪ੍ਰਾਪਤ ਭਾਰਤੀ ਆਦਿਆ ਬੁਧੀਆ ਨੇ ਕੁੜੀਆਂ ਦੇ ਅੰਡਰ-13 ਫਾਈਨਲ ਅਤੇ ਚੋਟੀ ਦਾ ਦਰਜਾ ਪ੍ਰਾਪਤ ਪ੍ਰਭਵ ਬਜੋਰੀਆ ਨੇ ਲੜਕਿਆਂ ਦੇ ਅੰਡਰ-11 ਫਾਈਨਲ ਵਿੱਚ ਜਿੱਤ ਹਾਸਲ ਕੀਤੀ। ਦਿਵਿਆਂਸ਼ੀ ਜੈਨ ਅੰਡਰ-11 ਵਰਗ ਵਿੱਚ ਉਪ ਜੇਤੂ ਰਹੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਇੰਗਲੈਂਡ ਦੇ ਸਾਬਕਾ ਕਪਤਾਨ ਦੀ ਭਵਿੱਖਬਾਣੀ, ਰਿਸ਼ਭ ਪੰਤ 2024 'ਚ ਧਮਾਕੇਦਾਰ ਵਾਪਸੀ ਕਰਨਗੇ
NEXT STORY