ਸਪੋਰਟਸ ਡੈਸਕ— ਮੁੰਬਈ ਦੇ ਸਾਬਕਾ ਖੱਬੇ ਹੱਥ ਦੇ ਸਪਿਨਰ ਅੰਕਿਤ ਚਵਹਾਣ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2013 ’ਚ ਸਪਾਟ ਫ਼ਿਕਸਿੰਗ ਮਾਮਲੇ ’ਚ ਐੱਸ. ਸ਼੍ਰੀਸੰਥ ਦੇ ਨਾਲ ਸ਼ਾਮਲ ਹੋਣ ’ਤੇ ਉਮਰ ਭਰ ਦੀ ਪਾਬੰਦੀ ਲਾ ਦਿੱਤੀ ਗਈ ਸੀ। ਸ਼੍ਰੀਸੰਥ ਦੀ ਤਰ੍ਹਾਂ ਚਵਹਾਣ ਨੇ ਮੁਕਾਬਲੇਬਾਜ਼ੀ ਕ੍ਰਿਕਟ ’ਚ ਵਾਪਸੀ ਕਰਨ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਪੱਤਰ ਲਿਖ ਕੇ ਉਸ ’ਤੇ ਲੱਗੀਆਂ ਪਾਬੰਦੀਆਂ ਹਟਾਉਣ ਦੀ ਬੇਨਤੀ ਕੀਤੀ ਹੈ।
ਚਵਹਾਣ ਨੇ ਇਕ ਨਿਊਜ਼ ਏਜੰਸੀ ਨਾਲ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਬੀ. ਸੀ. ਸੀ. ਆਈ. ਦੇ ਲੋਕਪਾਲ ਨੇ ਪਿਛਲੇ ਸਾਲ ਮੇਰੀ ਪਾਬੰਦੀ ਘਟਾ ਕੇ 7 ਸਾਲ ਕਰ ਦਿੱਤੀ ਸੀ ਜੋ ਸਤੰਬਰ 2020 ਨੂੰ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ 3 ਮਈ ਨੂੰ ਮੈਨੂੰ ਲੋਕਪਾਲ ਤੋਂ ਪੱਤਰ ਮਿਲਿਆ ਸੀ ਜਿਸ ਨੂੰ ਬੀ. ਸੀ. ਸੀ. ਆਈ. ਨੂੰ ਵੀ ਭੇਜਿਆ ਗਿਆ ਹੈ ਪਰ ਅਜੇ ਤਕ ਬੀ. ਸੀ. ਸੀ. ਆਈ. ਤੋਂ ਕੋਈ ਪੱਤਰ ਨਹੀਂ ਆਇਆ ਹੈ ਤੇ ਇਸ ਕਾਰਨ ਉਹ ਮੁਕਾਬਲੇਬਾਜ਼ੀ ਕ੍ਰਿਕਟ ’ਚ ਵਾਪਸੀ ਨਹੀਂ ਕਰ ਸਕਦੇ। ਚਵਹਾਣ ਨੇ ਇਸ ਮਾਮਲੇ ’ਚ ਆਪਣੇ ਘਰੇਲੂ ਸੂਬਾ ਸੰਘ ਤੋਂ ਵੀ ਬੀ. ਸੀ. ਸੀ. ਆਈ. ਨੂੰ ਬੇਨਤੀ ਕਰਨ ਲਈ ਕਿਹਾ ਹੈ।
ਵਿਰਾਟ ਤੇ ਅਨੁਸ਼ਕਾ ਦੀ ਧੀ ਦੇ ਚਿਹਰੇ ਦੀ ਪਹਿਲੀ ਤਸਵੀਰ ਆਈ ਸਾਹਮਣੇ, ਬਿਲੁਕਲ ਆਪਣੇ ਪਿਤਾ ਵਾਂਗ ਹੈ ਵਾਮਿਕਾ
NEXT STORY