ਏਨਿੰਗ (ਚੀਨ)— ਭਾਰਤ ਦੀ ਚੋਟੀ ਦੀ ਮਹਿਲਾ ਸਿੰਗਲਜ਼ ਖਿਡਾਰਨ ਅੰਕਿਤਾ ਰੈਨਾ ਨੇ ਕੁਨਪਿੰਗ ਟੈਨਿਸ ਓਪਨ ਦੇ ਪਹਿਲੇ ਦੌਰ 'ਚ ਸਾਬਕਾ ਅਮਰੀਕੀ ਓਪਨ ਚੈਂਪੀਅਨ ਸਾਮੰਤਾ ਸਟੋਸੁਰ ਨੂੰ ਹਰਾ ਕੇ ਉਲਟਫੇਰ ਕਰਦੇ ਹੋਏ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹਾਸਲ ਕਰ ਕੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ।
ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾਧਾਰੀ ਅੰਕਿਤਾ ਨੇ ਡਬਲਯੂ. ਟੀ. ਏ. 125 ਦੇ ਟੂਰਨਾਮੈਂਟ ਵਿਚ 2 ਘੰਟੇ 50 ਮਿੰਟ ਤੱਕ ਚੱਲੇ ਮੁਕਾਬਲੇ ਵਿਚ ਆਸਟਰੇਲੀਆਈ ਖਿਡਾਰਨ ਖਿਲਾਫ 7-5, 2-6, 6-5 ਨਾਲ ਜਿੱਤ ਹਾਸਲ ਕੀਤੀ। ਇਹ ਦੂਸਰੀ ਵਾਰ ਹੈ, ਜਦੋਂ ਦੋਵੇਂ ਖਿਡਾਰਨਾਂ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਈਆਂ ਹੋਣ। ਸਟੋਸੁਰ ਨੇ ਪਿਛਲਾ ਮੁਕਾਬਲਾ ਸਿੱਧੇ ਸੈੱਟਾਂ ਵਿਚ ਜਿੱਤਿਆ ਸੀ।
ਵਿਸ਼ਵ ਰੈਂਕਿੰਗ ਵਿਚ 178ਵੇਂ ਸਥਾਨ 'ਤੇ ਕਾਬਜ਼ ਅੰਕਿਤਾ ਇਸ ਮਹੀਨੇ ਦੇ ਸ਼ੁਰੂ ਵਿਚ ਇਸਤਾਂਬੁਲ 'ਚ 60,000 ਡਾਲਰ ਆਈ. ਟੀ. ਐੱਫ. ਪ੍ਰਤੀਯੋਗਿਤਾ ਵਿਚ ਉਪ-ਜੇਤੂ ਰਹੀ ਸੀ। ਪਿਛਲੇ ਸਾਲ ਉਹ ਸਾਨੀਆ ਮਿਰਜ਼ਾ ਅਤੇ ਨਿਰੂਪਮਾ ਵੈਧਨਾਥਨ ਤੋਂ ਬਾਅਦ ਸਿੰਗਲਜ਼ ਰੈਂਕਿੰਗ ਵਿਚ ਚੋਟੀ ਦੇ 200 ਵਿਚ ਪਹੁੰਚਣ ਵਾਲੀ ਤੀਜੀ ਭਾਰਤੀ ਮਹਿਲਾ ਟੈਨਿਸ ਖਿਡਾਰਨ ਬਣੀ ਸੀ।
ਦਿੱਲੀ ਕੈਪੀਟਲਸ ਗਲਤੀਆਂ ਅਤੇ ਕਮਜ਼ੋਰੀਆਂ 'ਤੇ ਧਿਆਨ ਨਹੀਂ ਦੇ ਰਹੀ : ਰਬਾਡਾ
NEXT STORY