ਪੈਰਿਸ (ਭਾਸ਼ਾ) : ਭਾਰਤ ਦੀ ਅੰਕਿਤਾ ਰੈਨਾ ਵੀਰਵਾਰ ਨੂੰ ਇੱਥੇ ਦੂਜੇ ਦੌਰ ਵਿਚ ਜਾਪਾਨ ਦੀ ਕੁਰੁਮੀ ਨਾਰੇ ਖ਼ਿਲਾਫ਼ ਸਿੱਧਾ ਸੈਟਾਂ ਵਿਚ ਹਾਰ ਨਾਲ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਕੁਆਲੀਫਾਇਰ ਤੋਂ ਬਾਹਰ ਹੋ ਗਈ। ਭਾਰਤ ਦੀ ਸਿਖਰ ਏਕਲ ਖਿਡਾਰੀ ਅੰਕਿਤਾ ਨੂੰ ਦੂਜੇ ਦੌਰ ਦੇ ਮੁਕਾਬਲੇ ਵਿਚ ਇਕ ਘੰਟੇ ਅਤੇ 21 ਮਿੰਟ ਵਿਚ 3-6, 2-6 ਨਾਲ ਹਾਰ ਦਾ ਸਾਹਮਣਾ ਕਰਣਾ ਪਿਆ। ਅੰਕਿਤਾ ਨੇ ਮੈਚ ਦੇ ਬਾਅਦ ਕਿਹਾ, 'ਮੁਕਾਬਲਾ ਬੁਰਾ ਨਹੀਂ ਸੀ। ਮੈਨੂੰ ਆਪਣੀ ਸਰਵਿਸ 'ਤੇ ਮੌਕੇ ਮਿਲੇ ਪਰ ਅੱਜ ਉਸ ਨੇ ਕਾਫ਼ੀ ਚੰਗਾ ਰਿਟਰਨ ਕੀਤਾ। ਜੇਕਰ ਮੈਂ ਉਨ੍ਹਾਂ ਗੇਮਾਂ ਨੂੰ ਜਿੱਤਣ ਵਿਚ ਸਫ਼ਲ ਰਹਿੰਦੀ ਤਾਂ ਸਥਿਤੀ ਵੱਖ ਹੋ ਸਕਦੀ ਸੀ। ਨਾਲ ਹੀ ਅੱਜ ਕਾਫ਼ੀ ਹਵਾ ਵੀ ਚੱਲ ਰਹੀ ਸੀ।'
ਅੰਕਿਤਾ ਦੀ ਹਾਰ ਦਾ ਮਤਲੱਬ ਹੈ ਕਿ ਕੋਈ ਵੀ ਭਾਰਤੀ ਏਕਲ ਖਿਡਾਰੀ ਕਲੇਅ ਕੋਰਟ 'ਤੇ ਹੋਣ ਵਾਲੇ ਇਸ ਗਰੈਂਡਸਲੈਮ ਟੂਰਨਾਮੈਂਟ ਦੇ ਏਕਲ ਮੁੱਖ ਡਰਾਅ ਵਿਚ ਹਿੱਸਾ ਨਹੀਂ ਲਵੇਗਾ। ਇਸ ਤੋਂ ਪਹਿਲਾਂ ਪੁਰਸ਼ ਏਕਲ ਕੁਆਲੀਫਾਇਰ ਵਿਚ ਸੁਮਿਤ ਨਾਗਲ, ਲਵ ਰਾਮਨਾਥਨ ਅਤੇ ਪ੍ਰਜਨੇਸ਼ ਗੁਣੇਸ਼ਵਰਨ ਨੂੰ ਹਾਰ ਦਾ ਸਾਮਣਾ ਕਰਣਾ ਪਿਆ ਸੀ। ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਆਪਣੇ-ਆਪਣੇ ਸਾਥੀਆਂ ਨਾਲ ਪੁਰਸ਼ ਜੋੜੀਦਾਰ ਮੁਕਾਬਲੇ ਵਿਚ ਚੁਣੌਤੀ ਪੇਸ਼ ਕਰਣਗੇ।
ਜਦੋਂ PM ਮੋਦੀ ਨੇ ਵਿਰਾਟ ਕੋਹਲੀ ਨੂੰ ਪੁੱਛਿਆ, ਕੀ ਤੁਸੀਂ ਥੱਕਦੇ ਨਹੀਂ ਹੋ? (ਵੀਡੀਓ)
NEXT STORY