ਜਲੰਧਰ : ਫੁੱਟਬਾਲਰ ਕੈਲੀ ਵਾਲਕਰ ਲਈ ਰਾਹਤ ਦੀ ਖਬਰ ਆਈ ਹੈ। ਉਸ ਦੀ ਪਤਨੀ ਐਨੀ ਕਿਲਨਰ ਵਾਪਸ ਘਰ ਪਰਤ ਆਈ ਹੈ। ਦਰਅਸਲ, ਕੈਲੀ 'ਤੇ ਰਿਐਲਿਟੀ ਸਟਾਰ ਲਾਰਾ ਬਰਾਊਨ ਨਾਲ ਐਨੀ ਨੂੰ ਧੋਖਾ ਦੇਣ ਦਾ ਦੋਸ਼ ਲੱਗਾ ਸੀ। ਕੈਲੀ ਦੀ ਇਸ ਹਰਕਤ 'ਤੇ ਐਨੀ ਇੰਨੀ ਨਾਰਾਜ਼ ਸੀ ਕਿ ਆਪਣੇ ਤਿੰਨੋਂ ਬੱਚੇ ਆਪਣੇ ਨਾਲ ਲੈ ਕੇ ਘਰ ਛੱਡ ਕੇ ਚਲੀ ਗਈ ਸੀ। ਸੂਤਰ ਦੱਸਦੇ ਹਨ ਕਿ ਐਨੀ ਕੈਲੀ ਵਲੋਂ ਅੱਗੇ ਤੋਂ ਕਦੇ ਵੀ ਧੋਖਾ ਨਾ ਦੇਣ ਦੀ ਸ਼ਰਤ 'ਤੇ ਘਰ ਪਰਤੀ ਹੈ। ਐਨੀ ਨੇ ਕੈਲੀ ਦੀ ਹਰ ਹਰਕਤ 'ਤੇ ਪਹਿਲਾਂ ਜਿਸ ਤਰੀਕੇ ਨਾਲ ਵਿਰੋਧ ਕੀਤਾ ਸੀ, ਉਸ ਤੋਂ ਲੱਗ ਰਿਹਾ ਸੀ ਕਿ ਦੋਵਾਂ ਵਿਚਾਲੇ ਹੁਣ ਵੱਖਰਾ ਹੋਣਾ ਸੰਭਵ ਹੈ ਪਰ ਐਨੀ ਨੇ ਸਾਰਿਆਂ ਨੂੰ ਗਲਤ ਸਾਬਤ ਕਰ ਕੇ ਦੱਸ ਦਿੱਤਾ ਕਿ ਉਹ ਹੁਣ ਵੀ ਆਪਣੇ ਪਤੀ ਨਾਲ ਪਿਆਰ ਕਰਦੀ ਹੈ। ਜੇਕਰ ਉਹ ਇਕੱਠੇ ਰਹਿਣਗੇ ਤਾਂ ਇਹ ਬੱਚਿਆਂ ਦੇ ਭਵਿੱਖ ਲਈ ਵੀ ਬਿਹਤਰ ਹੋਵੇਗਾ।

ਦੋਵਾਂ ਦੇ ਰਿਸ਼ਤੇ ਵਿਚ ਤਰੇੜ ਉਦੋਂ ਆਈ ਸੀ, ਜਦੋਂ ਲਾਰਾ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਉਸ ਨੇ ਕੈਲੀ ਨਾਲ ਉਸ ਦੀ ਕਾਰ 'ਚ ਨੇੜਤਾ ਵਧਾਈ ਸੀ। ਇਸ ਤੋਂ ਨਾਰਾਜ਼ ਐਨੀ ਨੇ ਇਕ ਵੀਡੀਓ ਬਣਾ ਕੇ ਆਪਣੀ ਵੈਡਿੰਗ ਰਿੰਗ ਉਤਾਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਐਨੀ ਅਤੇ ਕੈਲੀ ਲੰਬੇ ਸਮੇਂ ਤੋਂ ਇਕੱਠੇ ਹਨ ਪਰ ਕੈਲੀ ਨੇ ਕਈ ਗਲਤੀਆਂ ਕੀਤੀਆਂ। ਇਕ ਵਾਰ ਉਸ ਦਾ ਨਾਂ ਪਲੇਅ ਬੁਆਏ ਮਾਡਲ ਕਾਰਲਾ ਹੋਵ ਨਾਲ ਵੀ ਜੁੜਿਆ ਸੀ ਪਰ ਐਨੀ ਨੇ ਉਸ ਦੀ ਇਹ ਗਲਤੀ ਵੀ ਮੁਆਫ ਕਰ ਦਿੱਤੀ ਸੀ। ਸੂਤਰ ਦੱਸਦੇ ਹਨ ਕਿ ਕੈਲੀ ਦੇ ਨਾਲ ਵਾਪਸ ਆ ਕੇ ਐਨੀ ਨੇ ਹਿੰਮਤ ਦਾ ਕੰਮ ਕੀਤਾ ਹੈ। ਐਨੀ ਲਈ ਤਿੰਨ ਬੱਚਿਆਂ ਦੇ ਨਾਲ ਇਕੱਲੇ ਰਹਿਣਾ ਵੀ ਮੁਸ਼ਕਿਲ ਸੀ। ਆਖਿਰਕਾਰ ਪਰਿਵਾਰ ਨੂੰ ਫਿਰ ਤੋਂ ਜੋੜਨ ਲਈ ਉਸ ਨੇ ਇਕੱਠੇ ਆਉਣ ਦਾ ਫੈਸਲਾ ਲਿਆ।

ਜ਼ਮਾਨ ਦਾ ਕੈਚ ਫੜ ਕੇ ਜਸ਼ਨ ਮਨਾਉਣ ਲੱਗੇ ਤਾਹਿਰ, ਪਰ ਇਸ ਕਾਰਨ ਅੰਪਾਇਰ ਨੇ ਨਹੀਂ ਦਿੱਤਾ ਨਾਟ ਆਊਟ
NEXT STORY