ਸਪੋਰਟਸ ਡੈਸਕ— ਵਰਲਡ ਕੱਪ 2019 ਦਾ 30 ਮੁਕਾਬਲਾ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਪਾਕਿ ਨੇ ਦੱ. ਅਫਰੀਕਾ ਨੂੰ 49 ਦੌੜਾਂ ਨਾਲ ਹਰਾਇਆ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਦੀ ਪਾਰੀ ਦੀ ਸ਼ੁਰੂਆਤ ਚੰਗੀ ਰਹੀ। ਪਾਕਿਸਤਾਨ ਦੇ ਫਖਰ ਜ਼ਮਾਨ ਅਤੇ ਇਮਾਮ-ਉਲ-ਹੱਕ ਨੇ 81 ਦੌੜਾਂ ਦੀ ਸਾਂਝੇਦਾਰੀ ਕੀਤੀ। ਦੋਹਾਂ ਨੇ ਪਾਕਿ ਨੂੰ ਬਿਹਤਰੀਨ ਸ਼ੁਰੂਆਤ ਦਿਵਾਈ। ਇਸ ਦੌਰਾਨ ਇਕ ਦਿਲਚਸਪ ਘਟਨਾ ਦੇਖਣ ਨੂੰ ਮਿਲੀ। ਦਰਅਸਲ 12ਵਾਂ ਓਵਰ ਕ੍ਰਿਸ ਮਾਰਿਸ ਲੈ ਕੇ ਆਏ ਅਤੇ ਪਾਕਿਸਤਾਨ ਦੇ ਬੱਲੇਬਾਜ਼ ਫਖਰ ਜ਼ਮਾਨ ਸਟ੍ਰਾਈਕ 'ਤੇ ਸਨ। 12ਵੇਂ ਓਵਰ ਦੀ ਪਹਿਲੀ ਗੇਂਦ 'ਤੇ ਉਨ੍ਹਾਂ ਨੇ ਹਵਾਈ ਸ਼ਾਟ ਖੇਡਿਆ ਅਤੇ ਗੇਂਦ ਇਮਰਾਨ ਤਾਹਿਰ ਦੇ ਕੋਲ ਗਈ।
ਇਮਰਾਨ ਤਾਹਿਰ ਨੇ ਗੇਂਦ ਫੜੀ ਅਤੇ ਜਸ਼ਨ ਮਨਾਉਣ ਲੱਗਾ ਪਰ ਇਸ ਦੌਰਾਨ ਅੰਪਾਇਰ ਨੇ ਨਾਟ ਆਊਟ ਕਰਾਰ ਦਿੱਤਾ ਅਤੇ ਤੀਜੇ ਅੰਪਾਇਰ ਕੋਲ ਕੈਚ ਲਈ ਰਿਵਿਊ ਦੀ ਮੰਗ ਕੀਤੀ। ਰਿਵਿਊ 'ਚ ਵੀਡੀਓ ਰਿਪਲੇਅ ਕਰ ਕੇ ਦੇਖਿਆ ਗਿਆ ਜਿੱਥੇ ਇਮਰਾਨ ਤਾਹਿਰ ਦੇ ਹੱਥ 'ਚ ਜਾਣ ਤੋਂ ਪਹਿਲਾਂ ਗੇਂਦ ਜ਼ਮੀਨ 'ਤੇ ਡਿੱਗੀ ਸੀ। ਰਿਪਲੇਅ ਦੇ ਬਾਅਦ ਤੀਜੇ ਅੰਪਾਇਰ ਨੇ ਵੀ ਗ੍ਰਾਊਂਡ ਅੰਪਾਇਰ ਦੇ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਫਖਰ ਜ਼ਮਾਨ ਨੂੰ ਨਾਟ ਆਊਟ ਕਰਾਰ ਦਿੱਤਾ।
ਵਰਲਡ ਕੱਪ ਦੇ ਇਤਿਹਾਸ 'ਚ ਬੰਗਾਲਦੇਸ਼ ਤੋਂ ਨਹੀਂ ਜਿੱਤ ਸਕਿਆ ਅਫਗਾਨਿਸਤਾਨ
NEXT STORY