ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਕਪਤਾਨ ਇਯੋਨ ਮੋਰਗਨ ’ਤੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਦੌਰਾਨ ਹੌਲੀ ਓਵਰ ਗਤੀ ਰੱਖਣ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਸੀ. ਐੱਸ. ਕੇ. ਨੇ ਫਾਫ ਡੂ ਪਲੇਸਿਸ ਦੀਆਂ ਅਜੇਤੂ 95 ਦੌੜਾਂ ਤੇ ਦੀਪਕ ਚਾਹਰ ਦੀਆਂ ਚਾਰ ਵਿਕਟਾਂ ਦੀ ਮਦਦ ਨਾਲ ਬੁੱਧਵਾਰ ਦੀ ਰਾਤ ਕੇ. ਕੇ. ਆਰ. ’ਤੇ 18 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਵੱਡੇ ਸਕੋਰ ਵਾਲੇ ਮੈਚ ’ਚ ਸੀ. ਐੱਸ. ਕੇ. ਨੇ ਤਿੰਨ ਵਿਕਟਾਂ ’ਤੇ 220 ਦੌੜਾਂ ਬਣਾਈਆਂ, ਜਿਸ ਦੇ ਜਵਾਬ ’ਚ ਕੇ. ਕੇ. ਆਰ. 202 ਦੌੜਾਂ ’ਤੇ ਆਊਟ ਹੋ ਗਈ।
ਆਈ. ਪੀ. ਐੱਲ. ਨੇ ਬਿਆਨ ’ਚ ਕਿਹਾ,‘‘ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਇਯੋਨ ਮੋਰਗਨ ’ਤੇ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ 21 ਅਪ੍ਰੈਲ ਨੂੰ ਵਾਨਖੇੜੇ ਸਟੇਡੀਅਮ ’ਚ ਆਈ. ਪੀ. ਐੱਲ. ਮੈਚ ਦੌਰਾਨ ਹੌਲੀ ਓਵਰ ਗਤੀ ਲਈ ਜੁਰਮਾਨਾ ਲਾਇਆ ਗਿਆ ਹੈ।’’ ਬਿਆਨ ਦੇ ਅਨੁਸਾਰ, ‘‘ਟੀਮ ਦਾ ਆਈ. ਪੀ. ਐੱਲ. ਜ਼ਾਬਤੇ ਦੇ ਅਧੀਨ ਇਸ ਸੈਸ਼ਨ ਦਾ ਇਹ ਹੌਲੀ ਓਵਰ ਗਤੀ ਨਾਲ ਜੁੜਿਆ ਪਹਿਲਾ ਮਾਮਲਾ ਹੈ, ਇਸ ਲਈ ਮੋਰਗਨ ’ਤੇ 12 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।’’ ਆਈ. ਪੀ. ਐੱਲ. ਦੇ ਨਿਯਮਾਂ ਅਨੁਸਾਰ ਹੌਲੀ ਓਵਰ ਗਤੀ ਦੇ ਪਹਿਲੇ ਮਾਮਲੇ ’ਚ ਟੀਮ ਦੇ ਕਪਤਾਨ ’ਤੇ 12 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਂਦਾ ਹੈ।
IPL 2021: ਰਾਜਸਥਾਨ ਰਾਇਲਜ਼ ਖ਼ਿਲਾਫ ਜੇਤੂ ਰੱਥ ਜਾਰੀ ਰੱਖਣ ਉਤਰੇਗੀ ਰਾਇਲ ਚੈਲੇਂਜਰਜ਼ ਬੈਂਗਲੁਰੂ
NEXT STORY