ਹਾਂਗਝੋਓ– ਅਨੁਸ਼ ਅਗਰਵਾਲ ਨੇ ਵੀਰਵਾਰ ਨੂੰ ਇੱਥੇ ਏਸ਼ੀਆਈ ਖੇਡਾਂ ਦੀ ਘੋੜਸਵਾਰੀ ਪ੍ਰਤੀਯੋਗਿਤਾ ’ਚ ਭਾਰਤ ਨੂੰ ਪਹਿਲਾ ਵਿਅਕਤੀਗਤ ਡ੍ਰੈਸੇਜ ਤਮਗਾ ਦਿਵਾਇਆ। ‘ਐਟ੍ਰੋ’ ਉੱਤੇ ਘੋੜਸਵਾਰੀ ਕਰ ਰਹੇ ਅਗਰਵਾਲ ਨੇ 73.030 ਅੰਕ ਹਾਸਲ ਕੀਤੇ, ਜਿਸ ਨਾਲ ਉਹ ਤੀਜੇ ਸਥਾਨ ’ਤੇ ਰਿਹਾ ਤੇ ਇਸ ਤਰ੍ਹਾਂ ਉਸ ਨੇ ਏਸ਼ੀਆਡ ’ਚ ਆਪਣਾ ਦੂਜਾ ਤਮਗਾ ਹਾਸਲ ਕੀਤਾ।
ਇਹ ਵੀ ਪੜ੍ਹੋ- ਏਸ਼ੀਆਈ ਗੇਮਜ਼ 'ਚ ਸ਼ੂਟਿੰਗ ਟੀਮ ਨੇ ਰਚਿਆ ਇਤਿਹਾਸ, ਸੋਨੇ ਅਤੇ ਚਾਂਦੀ ਦੇ ਤਮਗੇ 'ਤੇ ਕਬਜ਼ਾ
ਭਾਰਤ ਨੇ 1951 ਤੋਂ ਘੋੜਸਵਾਰੀ ’ਚ 13 ਏਸ਼ੀਆਡ ਤਮਗੇ ਜਿੱਤੇ ਹਨ, ਜਿਨ੍ਹਾਂ ਵਿੱਚ ਮੰਗਲਵਾਰ ਨੂੰ ਇੱਥੇ ਜਿੱਤਿਆ ਗਿਆ ਡ੍ਰੈਸੇਜ ਟੀਮ ਸੋਨ ਤਮਗਾ ਵੀ ਸ਼ਾਮਲ ਹੈ ਪਰ ਇਸ ਤੋਂ ਪਹਿਲਾਾਂ ਭਾਰਤ ਨੇ ਡ੍ਰੈਸੇਜ ’ਚ ਕਦੇ ਵੀ ਵਿਅਕਤੀਗਤ ਤਮਗਾ ਨਹੀਂ ਜਿੱਤਿਆ ਸੀ। ਮੰਗਲਵਾਰ ਨੂੰ ਅਗਰਵਾਲ ਨੇ ਛੇਦਾ, ਦਿਵਿਆਕ੍ਰਿਤੀ ਸਿੰਘ ਤੇ ਸੁਦਪਿਤੀ ਹਾਜੇਲ ਦੇ ਨਾਲ ਮਿਲ ਕੇ ਭਾਰਤ ਨੂੰ 41 ਸਾਲ ਬਾਅਦ ਡ੍ਰੈਸੇਜ ਟੀਮ ਪ੍ਰਤੀਯੋਗਿਤਾ ਦਾ ਸੋਨ ਤਮਗਾ ਦਿਵਾਇਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਪਾਕਿਸਤਾਨੀ ਟੀਮ ਨੂੰ ਭਾਰਤ 'ਚ ਨਹੀਂ ਮਿਲੇਗਾ ਬੀਫ, ਸਾਹਮਣੇ ਆਇਆ ਪੂਰਾ ਮੈਨਿਊ
NEXT STORY