ਹੈਦਰਾਬਾਦ— ਕ੍ਰਿਕਟ ਵਿਸ਼ਵ ਕੱਪ ਲਈ 7 ਸਾਲ ਬਾਅਦ ਭਾਰਤ ਆਏ ਪਾਕਿਸਤਾਨੀ ਕ੍ਰਿਕਟਰ ਇੱਥੇ ਹੋਏ ਸ਼ਾਨਦਾਰ ਸਵਾਗਤ ਤੋਂ ਖੁਸ਼ ਹਨ। ਸਵਾਗਤ ਤੋਂ ਖੁਸ਼ ਪਾਕਿਸਤਾਨੀ ਕ੍ਰਿਕਟਰਾਂ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਹੈ। ਇਸ ਦੌਰਾਨ ਕ੍ਰਿਕਟ ਵਿਸ਼ਵ ਕੱਪ 2023 ਦੌਰਾਨ ਪਾਕਿਸਤਾਨ ਕ੍ਰਿਕਟ ਟੀਮ ਨੂੰ ਦਿੱਤੇ ਜਾਣ ਵਾਲੇ ਖਾਣੇ ਦਾ ਮੈਨਿਊ ਵੀ ਜਾਰੀ ਕਰ ਦਿੱਤਾ ਗਿਆ ਹੈ। ਪਾਕਿਸਤਾਨੀ ਟੀਮ ਨੂੰ ਚਿਕਨ, ਮਟਨ ਅਤੇ ਮੱਛੀ ਦੇ ਪਕਵਾਨ ਪਰੋਸੇ ਜਾਣਗੇ ਕਿਉਂਕਿ ਭਾਰਤ ਦੀਆਂ ਸਾਰੀਆਂ 10 ਪ੍ਰਤੀਭਾਗੀਆਂ ਟੀਮਾਂ ਨੂੰ ਬੀਫ ਨਹੀਂ ਪਰੋਸਿਆ ਜਾਵੇਗਾ। ਟੀਮ ਦੇ ਡਾਈਟ ਚਾਰਟ ਵਿੱਚ ਲੈਂਬ ਚਾਪ, ਮਟਨ ਕਰੀ, ਬਟਰ ਚਿਕਨ ਅਤੇ ਭੁੰਨੀਆਂ ਮੱਛੀਆਂ ਸ਼ਾਮਲ ਹਨ। ਇਸ ਦੇ ਨਾਲ ਹੀ ਬਾਸਮਤੀ ਚੌਲ, ਸਪੈਗੇਟੀ, ਪੁਲਾਓ, ਹੈਦਰਾਬਾਦੀ ਬਿਰਯਾਨੀ ਵੀ ਪਰੋਸੀ ਜਾਵੇਗੀ।
ਹਾਲਾਂਕਿ ਭਾਰਤ ਵਿੱਚ ਸਵਾਗਤ ਤੋਂ ਬਾਅਦ, ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹੈਰਿਸ ਰਊਫ ਸਭ ਤੋਂ ਖੁਸ਼ ਨਜ਼ਰ ਆਏ ਅਤੇ ਉਨ੍ਹਾਂ ਨੇ ਕਿਹਾ- ਇਹ ਬਹੁਤ ਵਧੀਆ ਸੀ- ਮਜ਼ਾ ਆ ਗਿਆ। ਇਸ ਤੋਂ ਪਹਿਲਾਂ ਏਅਰਪੋਰਟ 'ਤੇ ਭਾਰਤੀ ਪ੍ਰਸ਼ੰਸਕਾਂ ਦੇ ਬੁੱਲ੍ਹਾਂ 'ਤੇ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਦਾ ਨਾਮ ਸੀ। ਬਾਬਰ ਐਂਡ ਕੰਪਨੀ ਦੇ ਇੱਥੇ ਪਹੁੰਚਦੇ ਹੀ ਪਾਕਿਸਤਾਨੀ ਕ੍ਰਿਕਟ ਟੀਮ ਭਾਰਤ 'ਚ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨ ਲੱਗੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਲੋਕ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਭੁੱਲ ਗਏ ਹਨ।
ਮੁਹੰਮਦ ਨਵਾਜ਼ ਅਤੇ ਸਲਮਾਨ ਆਗਾ ਤੋਂ ਇਲਾਵਾ ਪੂਰੀ ਪਾਕਿਸਤਾਨੀ ਟੀਮ ਪਹਿਲੀ ਵਾਰ ਭਾਰਤ ਆਈ ਹੈ। ਟੀਮ ਦੇ ਇਕ ਸੂਤਰ ਨੇ ਕਿਹਾ ਕਿ ਅਸੀਂ ਲੋਕਾਂ ਦੇ ਮੈਦਾਨ 'ਤੇ ਆਉਣ ਦੀ ਉਮੀਦ ਕੀਤੀ ਸੀ ਪਰ ਹਵਾਈ ਅੱਡੇ 'ਤੇ ਇਸ ਤਰ੍ਹਾਂ ਦੇ ਸਵਾਗਤ ਦੀ ਕਲਪਨਾ ਨਹੀਂ ਕੀਤੀ ਸੀ। ਉਹ ਟੀਮ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਇਹ ਦੇਖਣਾ ਬਹੁਤ ਵਧੀਆ ਸੀ। ਬਾਬਰ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਹੈਦਰਾਬਾਦ 'ਚ ਮਿਲੇ ਪਿਆਰ ਤੋਂ ਉਹ ਬਹੁਤ ਪ੍ਰਭਾਵਿਤ ਹਨ। ਇਸ ਦੇ ਨਾਲ ਹੀ ਸ਼ਾਹੀਨ ਸ਼ਾਹ ਅਫਰੀਦੀ ਨੇ ਲਿਖਿਆ- ਸਾਡਾ ਜਬਰਦਸਤ ਸਵਾਗਤ।
ਇਹ ਵੀ ਪੜ੍ਹੋ- ਏਸ਼ੀਆਈ ਗੇਮਜ਼ 'ਚ ਸ਼ੂਟਿੰਗ ਟੀਮ ਨੇ ਰਚਿਆ ਇਤਿਹਾਸ, ਸੋਨੇ ਅਤੇ ਚਾਂਦੀ ਦੇ ਤਮਗੇ 'ਤੇ ਕਬਜ਼ਾ
ਹਾਲਾਂਕਿ ਪਾਕਿਸਤਾਨੀ ਟੀਮ ਨੇ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਖ਼ਿਲਾਫ਼ ਆਪਣਾ ਪਹਿਲਾ ਅਭਿਆਸ ਮੈਚ ਖੇਡਣਾ ਹੈ, ਇਸ ਲਈ ਖਿਡਾਰੀਆਂ ਨੇ ਆਪਣੇ ਪਹੁੰਚਣ ਦੇ 12 ਘੰਟਿਆਂ ਦੇ ਅੰਦਰ ਮੈਦਾਨ 'ਤੇ ਵਿਕਲਪਿਕ ਅਭਿਆਸ ਸੈਸ਼ਨ ਵਿੱਚ ਹਿੱਸਾ ਲਿਆ। ਬਾਬਰ ਆਜ਼ਮ ਅਤੇ ਇਫਤਿਖਾਰ ਅਹਿਮਦ ਪਹਿਲਾਂ ਅਭਿਆਸ ਲਈ ਨੈੱਟ 'ਤੇ ਆਏ। ਸ਼ਾਹੀਨ ਸ਼ਾਹ ਅਫਰੀਦੀ ਅਤੇ ਹਰਿਸ ਰਊਫ ਨੇ ਉਨ੍ਹਾਂ ਨੂੰ ਗੇਂਦਬਾਜ਼ੀ ਕੀਤੀ। ਨਸੀਮ ਸ਼ਾਹ ਦੀ ਸੱਟ ਕਾਰਨ ਟੀਮ 'ਚ ਵਾਪਸੀ ਕਰਨ ਵਾਲੇ ਹਸਨ ਅਲੀ ਨੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਦੇ ਮਾਰਗਦਰਸ਼ਨ 'ਚ ਅਭਿਆਸ ਵੀ ਕੀਤਾ। ਟੀਮ ਨੇ ਢਾਈ ਘੰਟੇ ਮੈਦਾਨ 'ਤੇ ਬਿਤਾਏ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਏਸ਼ੀਆਈ ਗੇਮਜ਼ 'ਚ ਸ਼ੂਟਿੰਗ ਟੀਮ ਨੇ ਰਚਿਆ ਇਤਿਹਾਸ, ਸੋਨੇ ਅਤੇ ਚਾਂਦੀ ਦੇ ਤਮਗੇ 'ਤੇ ਕਬਜ਼ਾ
NEXT STORY