ਪੈਰਿਸ- ਭਾਰਤ ਦੀ ਅਨੁਭਵੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਇਸਤੋਨੀਆ ਦੀ ਰੀਨਾ ਪਰਨਾਟ ਨੂੰ ਸ਼ੂਟਆਫ 'ਚ 6.5 ਨਾਲ ਹਰਾ ਕੇ ਪੈਰਿਸ ਓਲੰਪਿਕ ਮਹਿਲਾ ਵਿਅਕਤੀਗਤ ਵਰਗ ਦੇ ਅੰਤਿਮ 32 'ਚ ਐਂਟਰੀ ਕਰ ਲਈ ਹੈ। ਕੁਝ ਦਿਨ ਪਹਿਲੇ ਭਾਰਤੀ ਮਹਿਲਾ ਤੀਰਅੰਦਾਜ਼ਾਂ ਦੀ ਟੀਮ ਕੁਆਟਰ ਫਾਈਨਲ 'ਚ ਨੀਦਰਲੈਂਡ ਤੋਂ ਹਾਰ ਗਈ ਸੀ ਜਿਸ 'ਚ ਦੀਪਿਕਾ ਦੇ ਪ੍ਰਦਰਸ਼ਨ ਦੀ ਕਾਫੀ ਆਲੋਚਨਾ ਹੋਈ ਸੀ।
ਦੀਪਿਕਾ ਅੱਜ ਪਹਿਲਾ ਸੈੱਟ ਜਿੱਤਣ 'ਚ ਕਾਮਯਾਬ ਰਹੀ ਪਰ ਦੂਜਾ ਹਾਰ ਗਈ। ਤੀਜੇ 'ਚ ਸਕੋਰ ਬਰਾਬਰ ਸੀ ਜਦੋਂ ਕਿ ਚੌਥਾ ਹਾਰ ਗਈ ਪਰ ਪੰਜਵੇਂ 'ਚ ਬਰਾਬਰੀ ਕਰ ਲਈ। ਇਸ ਤੋਂ ਬਾਅਦ ਮੁਕਾਬਲਾ ਸ਼ੂਟਆਫ 'ਚ ਗਿਆ ਜਿਸ 'ਚ ਉਨ੍ਹਾਂ ਨੇ ਨੌ ਅਤੇ ਵਿਰੋਧੀ ਨੇ ਅੱਠ ਸਕੋਰ ਕੀਤੇ।
ਲਵਲੀਨਾ ਦੀ ਧਮਾਕੇਦਾਰ ਸ਼ੁਰੂਆਤ, ਸੁਨੀਵਾ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪਹੁੰਚੀ
NEXT STORY