ਲਿਮੇਰਿਕ/ਆਇਰਲੈਂਡ (ਭਾਸ਼ਾ)- ਪਾਰਥ ਸਾਲੁੰਖੇ ਯੁਵਾ ਵਿਸ਼ਵ ਚੈਂਪੀਅਨਸ਼ਿਪ ਦੇ ਰਿਕਰਵ ਈਵੈਂਟ ਵਿੱਚ ਸੋਨ ਤਮਗਾ ਜਿੱਤਣ ਵਾਲੇ ਦੇਸ਼ ਦੇ ਪਹਿਲੇ ਪੁਰਸ਼ ਤੀਰਅੰਦਾਜ਼ ਬਣ ਗਏ, ਜਿਸ ਨਾਲ ਭਾਰਤ ਨੇ ਆਪਣੀ ਮੁਹਿੰਮ ਨੂੰ 11 ਤਮਗਿਆਂ ਨਾਲ ਸਮਾਪਤ ਕੀਤਾ। ਇਹ ਯੁਵਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੇਸ਼ ਦਾ ਸਰਵੋਤਮ ਪ੍ਰਦਰਸ਼ਨ ਹੈ। ਮਹਾਰਾਸ਼ਟਰ ਦੇ ਸਤਾਰਾ ਦੇ 19 ਸਾਲਾ ਖਿਡਾਰੀ ਨੇ ਐਤਵਾਰ ਨੂੰ ਇੱਥੇ ਅੰਡਰ-21 ਪੁਰਸ਼ ਰਿਕਰਵ ਵਿਅਕਤੀਗਤ ਫਾਈਨਲ ਵਿੱਚ ਕੋਰੀਆਈ ਤੀਰਅੰਦਾਜ਼ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਰੈਂਕਿੰਗ ਦੌਰ 'ਚ ਸਿਖਰ 'ਤੇ ਰਹੇ ਸਾਲੁੰਖੇ ਨੇ ਸੱਤਵਾਂ ਦਰਜਾ ਪ੍ਰਾਪਤ ਸੌਂਗ ਇੰਜੁਨ ਨੂੰ ਪੰਜ ਸੈੱਟਾਂ ਦੇ ਰੋਮਾਂਚਕ ਮੁਕਾਬਲੇ 'ਚ 7-3 (26-26, 25-28, 28-26, 29-26, 28-26) ਨਾਲ ਹਰਾਇਆ।
ਇਹ ਵੀ ਪੜ੍ਹੋ: ਆਲ ਇੰਗਲੈਂਡ ਚੈਂਪੀਅਨ ਫੇਂਗ ਨੂੰ ਹਰਾ ਕੇ ਲਕਸ਼ੈ ਸੇਨ ਬਣੇ ਕੈਨੇਡਾ ਓਪਨ ਚੈਂਪੀਅਨ
ਭਾਰਤ ਨੇ ਅੰਡਰ-21 ਮਹਿਲਾ ਰਿਕਰਵ ਵਿਅਕਤੀਗਤ ਮੁਕਾਬਲੇ ਵਿੱਚ ਵੀ ਕਾਂਸੀ ਦਾ ਤਮਗਾ ਜਿੱਤਿਆ। ਕਾਂਸੀ ਦੇ ਤਮਗੇ ਦੇ ਮੁਕਾਬਲੇ ਵਿੱਚ ਭਾਜਾ ਕੌਰ ਨੇ ਚੀਨੀ ਤਾਈਪੇ ਦੀ ਸੁ ਹਸੀਨ-ਯੂ ਨੂੰ 7-1 (28-25, 27-27, 29-25, 30-26) ਨਾਲ ਹਰਾਇਆ। ਭਾਰਤ ਦੀ ਮੁਹਿੰਮ 6 ਸੋਨ, 1 ਚਾਂਦੀ ਅਤੇ 4 ਕਾਂਸੀ ਦੇ ਤਮਗਿਆਂ ਨਾਲ ਸਮਾਪਤ ਹੋਈ, ਜੋ ਕੁੱਲ ਤਮਗਿਆਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਹੈ। ਟੀਮ ਹਾਲਾਂਕਿ ਰੈਂਕਿੰਗ ਦੇ ਮਾਮਲੇ 'ਚ ਕੋਰੀਆ ਤੋਂ ਬਾਅਦ ਦੂਜੇ ਸਥਾਨ 'ਤੇ ਰਹੀ।
ਇਹ ਵੀ ਪੜ੍ਹੋ: ਭਾਰਤ ਦਾ ਸਭ ਤੋਂ ਤੇਜ਼ ਤੈਰਾਕੀ ਜੋੜਾ, ਪਤੀ-ਪਤਨੀ ਸਿਰ ਸਜਿਆ ਚੈਂਪੀਅਨ ਦਾ ਤਾਜ
ਆਲ ਇੰਗਲੈਂਡ ਚੈਂਪੀਅਨ ਫੇਂਗ ਨੂੰ ਹਰਾ ਕੇ ਲਕਸ਼ੈ ਸੇਨ ਬਣੇ ਕੈਨੇਡਾ ਓਪਨ ਚੈਂਪੀਅਨ
NEXT STORY