ਚੰਡੀਗੜ੍ਹ (ਬਿਊਰੋ)– ਬੀ. ਸੀ. ਸੀ. ਆਈ. ਨੇ ਆਸਟਰੇਲੀਆ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2022 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਏਸ਼ੀਆ ਕੱਪ ’ਚ ਆਲੋਚਨਾ ਦਾ ਸ਼ਿਕਾਰ ਹੋਏ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਇਸ ਟੀਮ ’ਚ ਜਗ੍ਹਾ ਮਿਲੀ ਹੈ, ਜਦਕਿ ਜਸਪ੍ਰੀਤ ਬੁਮਰਾਹ ਤੇ ਹਰਸ਼ਲ ਪਟੇਲ ਦੀ ਟੀਮ ਇੰਡੀਆ ’ਚ ਵਾਪਸੀ ਹੋਈ ਹੈ। ਅਰਸ਼ਦੀਪ ਦੇ ਪਰਿਵਾਰ ਨੇ 16 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸੰਘਰਸ਼ ’ਚ ਭਾਰਤ ਦੀ 15 ਮੈਂਬਰੀ ਟੀਮ ਲਈ ਉਸ ਦੀ ਚੋਣ ’ਤੇ ਖ਼ੁਸ਼ੀ ਜ਼ਾਹਿਰ ਕੀਤੀ ਹੈ ਤੇ ਹੁਣ ਉਹ ਉਸ ਨੂੰ ਵਿਸ਼ਵ ਕੱਪ ਜਿੱਤਦਾ ਦੇਖਣਾ ਚਾਹੁੰਦੇ ਹਨ।
ਇਸ ਸਬੰਧੀ ਸਟਾਰ ਸਪੋਰਟਸ ਇੰਡੀਆ ਨੇ ਸਵਦੇਸੀ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਅਰਸ਼ਦੀਪ ਦੇ ਮਾਤਾ-ਪਿਤਾ ਮਾਣ ਮਹਿਸੂਸ ਕਰਦੇ ਹਨ ਤੇ ਉਸ ਨੂੰ ਅੰਡਰ-19 ਵਿਸ਼ਵ ਕੱਪ ਤੋਂ ਬਾਅਦ ਟੀ-20 ਵਿਸ਼ਵ ਕੱਪ ਜਿੱਤਦਾ ਦੇਖਣਾ ਚਾਹੁੰਦੇ ਹਨ।
ਇਹ ਖ਼ਬਰ ਵੀ ਪੜ੍ਹੋ : ‘ਬ੍ਰਹਮਾਸਤਰ’ ਦੀ ਖੁੱਲ੍ਹੀ ਪੋਲ, ਖਾਲੀ ਪਏ ਸਿਨੇਮਾਘਰ, ਫਿਰ ਕਿਥੋਂ ਹੋ ਰਹੀ ਕਰੋੜਾਂ ਦੀ ਕਮਾਈ?
ਅਰਸ਼ਦੀਪ ਦੀ ਮਾਂ ਦੱਸਦੀ ਹੈ ਕਿ ਜਦੋਂ ਉਨ੍ਹਾਂ ਦੇ ਪੁੱਤਰ ਦੇ ਭਾਰਤੀ ਟੀਮ ’ਚ ਚੁਣੇ ਜਾਣ ਦੀ ਖ਼ਬਰ ਸਾਹਮਣੇ ਆਈ ਤਾਂ ਉਹ ਅਰਦਾਸ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਜਿਵੇਂ ਉਨ੍ਹਾਂ ਦੀ ਅਰਦਾਸ ਕਬੂਲ ਹੋ ਗਈ ਹੋਵੇ। ਡੈੱਥ ਓਵਰਾਂ ਦੇ ਮਾਹਿਰ ਵਜੋਂ ਜਾਣੇ ਜਾਂਦੇ ਅਰਸ਼ਦੀਪ ਨੇ ਇਸ ਸਾਲ ਦੇ ਸ਼ੁਰੂ ’ਚ ਆਈ. ਪੀ. ਐੱਲ. ’ਚ ਬੇਮਿਸਾਲ ਹੁਨਰ ਦਾ ਪ੍ਰਦਰਸ਼ਨ ਕਰਕੇ ਭਾਰਤੀ ਟੀਮ ’ਚ ਜਗ੍ਹਾ ਬਣਾਈ ਤੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਨਾ ਜਾਰੀ ਰੱਖਿਆ।
ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ ਲਈ ਅਰਸ਼ਦੀਪ ਦੇ ਨਾਲ 5 ਤੇਜ਼ ਗੇਂਦਬਾਜ਼ਾਂ ਦੀ ਚੋਣ ਕੀਤੀ ਗਈ ਹੈ। ਅਰਸ਼ਦੀਪ ਸਿੰਘ ਤੋਂ ਇਲਾਵਾ ਭੁਵਨੇਸ਼ਵਰ ਕੁਮਾਰ ਤੇ ਹਾਰਦਿਕ ਪਾਂਡਿਆ ਵੀ ਟੀਮ ’ਚ ਸ਼ਾਮਲ ਹਨ। ਇਸ ਵਿਸ਼ਵ ਕੱਪ ’ਚ ਭਾਰਤ ਆਪਣਾ ਪਹਿਲਾ ਮੈਚ 23 ਅਕਤੂਬਰ ਨੂੰ ਮੈਲਬੌਰਨ ਕ੍ਰਿਕਟ ਗਰਾਊਂਡ ’ਤੇ ਪਾਕਿਸਤਾਨ ਨਾਲ ਖੇਡੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹੈਦਰਾਬਾਦ ਐਫ. ਸੀ. ਨੇ ਡੁਰੰਡ ਕੱਪ ਦੇ ਸੈਮੀਫਾਈਨਲ ਵਿੱਚ ਰਾਜਸਥਾਨ ਯੂਨਾਈਟਿਡ ਨੂੰ 3-1 ਨਾਲ ਹਰਾਇਆ
NEXT STORY