ਲੰਡਨ— ਖੇਡ ਨੂੰ ਸੁਰੱਖਿਅਤ ਬਣਾਉਣ ਦੀ ਕਵਾਇਦ ਵਿਚ ਲੱਗੀ ਆਈ. ਸੀ. ਸੀ. ਸਿਰ ਵਿਚ ਸੱਟ ਲੱਗਣ ਕਾਰਨ ਬੇਹੋਸ਼ੀ ਦੀ ਸਥਿਤੀ ਵਿਚ ਸਬਸੀਚਿਊਟ ਖਿਡਾਰੀ ਰੱਖਣ ਦੀ ਸ਼ੁਰੂਆਤ ਅਗਲੇ ਮਹੀਨੇ ਏਸ਼ੇਜ਼ ਲੜੀ ਦੌਰਾਨ ਕਰ ਸਕਦੀ ਹੈ। ਇਸ ਤੋਂ ਬਾਅਦ ਇਸ ਨੂੰ ਅੰਤਰਰਾਸ਼ਟਰੀ ਕ੍ਰਿਕਟ ਦੇ ਹੋਰ ਫਾਰਮੈਟਸ ਵਿਚ ਲਾਗੂ ਕੀਤਾ ਜਾ ਸਕਦਾ ਹੈ। ਆਸਟਰੇਲੀਆਈ ਕ੍ਰਿਕਟਰ ਫਿਲ ਹਿਯੂਜ਼ ਦੀ ਖੌਫਨਾਕ ਮੌਤ ਦੇ ਬਾਅਦ ਤੋਂ ਹੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਲਈ ਕਿਸੇ ਖਿਡਾਰੀ ਦੇ ਬੇਹੋਸ਼ ਹੋਣ 'ਤੇ ਸਬਸੀਚਿਊਟ ਖਿਡਾਰੀ ਰੱਖਣਾ ਦਾ ਮਸਲਾ ਮੁੱਖ ਵਿਸ਼ਾ ਬਣਿਆ ਹੋਇਆ ਹੈ।
ਹਿਊਜ਼ ਨਵੰਬਰ, 2014 ਵਿਚ ਸ਼ੈਫੀਲਡ ਸ਼ੀਲਡ ਮੈਚ ਦੌਰਾਨ ਸਿਰ 'ਤੇ ਸੱਟ ਲੱਗਣ ਨਾਲ ਜ਼ਖਮੀ ਹੋਇਆ ਸੀ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਇਹ ਮਾਮਲਾ ਲੰਡਨ ਵਿਚ ਚੱਲ ਰਹੇ ਆਈ. ਸੀ. ਸੀ. ਸਲਾਨਾ ਸੰਮੇਲਨ ਦੇ ਏਜੰਡੇ 'ਚ ਸ਼ਾਮਲ ਹੈ। ਖੇਡ ਦੇ ਹਾਲਾਤਾਂ 'ਚ ਬਦਲਾਅ ਨੂੰ ਮਨਜ਼ੂਰੀ ਦੇ ਕੇ ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾ ਸਕਦਾ ਹੈ ਤਾਂਕਿ ਏਸ਼ੇਜ਼ ਲੜੀ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੈਚ ਸੁਰੱਖਿਆ ਦੇ ਇਨ੍ਹਾਂ ਨਿਯਮਾਂ ਤਹਿਤ ਖੇਡੇ ਜਾ ਸਕਣ। ਆਈ. ਸੀ. ਸੀ. ਨੇ 2017 ਵਿਚ ਘਰੇਲੂ ਪੱਧਰ 'ਤੇ ਪ੍ਰੀਖਣ ਦੇ ਤੌਰ 'ਤੇ ਸਿਰ 'ਚ ਲੱਗਣ ਵਾਲੀ ਸੱਟ ਨਾਲ ਬੇਹੋਸ਼ੀ ਆਉਣ 'ਤੇ ਸਬਸੀਚਿਊਟ ਖਿਡਾਰੀ ਉਤਾਰਨ ਦੀ ਸ਼ੁਰੂਆਤ ਕੀਤੀ ਸੀ।
ਘੱਟ ਕੀਮਤ 'ਚ ਬਣ ਸਕਣਗੇ ਵਧੀਆ ਕਿਸਮ ਦੇ ਕ੍ਰਿਕਟ ਬੈਟ
NEXT STORY