ਸਪੋਰਟਸ ਡੈਸਕ— ਆਸਟ੍ਰੇਲੀਆ ਨੇ ਏਸ਼ੇਜ਼ ਸੀਰੀਜ਼ ਦੇ ਪਹਿਲੇ ਦੋ ਟੈਸਟ ਜਿੱਤ ਕੇ ਮਹੱਤਵਪੂਰਨ ਬੜ੍ਹਤ ਬਣਾ ਲਈ ਹੈ ਅਤੇ ਇਸ ਸੀਰੀਜ਼ ਦਾ ਤੀਜਾ ਟੈਸਟ 6 ਜੁਲਾਈ ਤੋਂ ਲੀਡਜ਼ ਦੇ ਹੇਡਿੰਗਲੇ 'ਚ ਖੇਡਿਆ ਜਾਵੇਗਾ। ਆਸਟ੍ਰੇਲੀਆ ਜਿੱਥੇ ਏਸ਼ੇਜ਼ ਸੀਰੀਜ਼ ਦਾ ਤੀਜਾ ਟੈਸਟ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰਨਾ ਚਾਹੇਗਾ, ਉਥੇ ਆਸਟ੍ਰੇਲੀਆ ਦੇ ਦਿੱਗਜ ਬੱਲੇਬਾਜ਼ ਸਟੀਵ ਸਮਿਥ ਤੀਜੇ ਟੈਸਟ ਦੌਰਾਨ ਇਤਿਹਾਸ ਰਚਣਗੇ। ਇਹ ਸਟੀਵ ਸਮਿਥ ਦਾ ਅੰਤਰਰਾਸ਼ਟਰੀ ਕ੍ਰਿਕਟ 'ਚ 100ਵਾਂ ਟੈਸਟ ਮੈਚ ਹੋਵੇਗਾ ਅਤੇ ਉਹ 100 ਟੈਸਟ ਮੈਚ ਖੇਡਣ ਵਾਲੇ 75ਵੇਂ ਖਿਡਾਰੀ ਬਣ ਜਾਣਗੇ। ਇਸ ਦੇ ਨਾਲ ਹੀ 100ਵੇਂ ਟੈਸਟ 'ਚ ਉਹ ਇਕ ਵੱਡਾ ਰਿਕਾਰਡ ਵੀ ਆਪਣੇ ਨਾਂ ਦਰਜ ਕਰ ਲੈਣਗੇ।
ਸਮਿਥ 100ਵੇਂ ਟੈਸਟ 'ਚ ਤੋੜ ਦੇਣਗੇ ਬ੍ਰਾਇਨ ਲਾਰਾ ਦਾ ਰਿਕਾਰਡ
ਸਟੀਵ ਸਮਿਥ ਏਸ਼ੇਜ਼ ਸੀਰੀਜ਼ ਦੇ ਤੀਜੇ ਟੈਸਟ 'ਚ ਕਦਮ ਰੱਖਣ ਦੇ ਨਾਲ ਹੀ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਦਾ ਰਿਕਾਰਡ ਤੋੜ ਦੇਣਗੇ। ਦਰਅਸਲ 100 ਟੈਸਟ ਮੈਚਾਂ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਲਾਰਾ ਦੇ ਨਾਂ ਹੈ। ਲਾਰਾ ਨੇ 100 ਟੈਸਟਾਂ 'ਚ 8916 ਦੌੜਾਂ ਬਣਾਈਆਂ ਹਨ, ਜਦਕਿ ਸਟੀਵ ਸਮਿਥ ਨੇ 99 ਟੈਸਟਾਂ 'ਚ 9113 ਦੌੜਾਂ ਬਣਾਈਆਂ ਹਨ। ਜਿਵੇਂ ਹੀ ਸਮਿਥ ਆਪਣੇ ਅਗਲੇ ਟੈਸਟ ਮੈਚ ਲਈ ਮੈਦਾਨ 'ਚ ਉਤਰਨਗੇ ਤਾਂ ਉਹ 100 ਟੈਸਟ ਮੈਚਾਂ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕਰ ਲੈਣਗੇ।
100 ਟੈਸਟ ਮੈਚਾਂ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਟਾਪ-5 ਬੱਲੇਬਾਜ਼
1. ਬ੍ਰਾਇਨ ਲਾਰਾ- 8916 ਦੌੜਾਂ
2. ਕੁਮਾਰ ਸੰਗਾਕਾਰਾ- 8651 ਦੌੜਾਂ
3. ਯੂਨਿਸ ਖਾਨ- 8640 ਦੌੜਾਂ
4. ਰਾਹੁਲ ਦ੍ਰਾਵਿੜ- 8553 ਦੌੜਾਂ
5. ਮੈਥਿਊ ਹੇਡਨ- 8508 ਦੌੜਾਂ
ਸਟੀਵ ਸਮਿਥ ਦਾ ਟੈਸਟ ਕਰੀਅਰ
ਆਸਟ੍ਰੇਲੀਆ ਦੇ ਮਹਾਨ ਬੱਲੇਬਾਜ਼ ਸਟੀਵ ਸਮਿਥ ਨੇ ਹੁਣ ਤੱਕ 99 ਟੈਸਟ ਮੈਚਾਂ 'ਚ 59.56 ਦੀ ਸ਼ਾਨਦਾਰ ਔਸਤ ਨਾਲ ਕੁੱਲ 9,113 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 32 ਸੈਂਕੜੇ ਅਤੇ 37 ਅਰਧ ਸੈਂਕੜੇ ਨਿਕਲ ਚੁੱਕੇ ਹਨ।
ਹਿਮਾਚਲ ਕ੍ਰਿਕਟ ਐਸੋਸੀਏਸ਼ਨ ਨੇ ਪੀ. ਸੀ. ਏ. ਨੂੰ 5-0 ਨਾਲ ਪਛਾੜਿਆ !
NEXT STORY