ਸਪੋਰਟਸ ਡੈਸਕ : ਆਸਟ੍ਰੇਲੀਆ ਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਚੌਥੇ ਐਸ਼ੇਜ਼ ਟੈਸਟ (ਬਾਕਸਿੰਗ ਡੇ ਟੈਸਟ) ਦੇ ਪਹਿਲੇ ਹੀ ਦਿਨ ਮੈਲਬੋਰਨ ਕ੍ਰਿਕਟ ਗਰਾਊਂਡ (MCG) 'ਤੇ ਬੱਲੇਬਾਜ਼ਾਂ ਦੀਆਂ ਸ਼ਾਮਤ ਆ ਗਈ। ਖੇਡ ਦੇ ਪਹਿਲੇ ਦਿਨ ਹੀ ਕੁੱਲ 20 ਵਿਕਟਾਂ ਡਿੱਗ ਗਈਆਂ, ਜਿਸ ਨੇ ਕ੍ਰਿਕਟ ਜਗਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਇਹ 74 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਜਦੋਂ ਆਸਟ੍ਰੇਲੀਆ ਵਿੱਚ ਕਿਸੇ ਟੈਸਟ ਮੈਚ ਦੇ ਪਹਿਲੇ ਦਿਨ ਇੰਨੀਆਂ ਜ਼ਿਆਦਾ ਵਿਕਟਾਂ ਡਿੱਗੀਆਂ ਹੋਣ।
ਸਟੂਅਰਟ ਬ੍ਰੌਡ ਨੇ ਪਿੱਚ 'ਤੇ ਚੁੱਕੇ ਗੰਭੀਰ ਸਵਾਲ
ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸਟੂਅਰਟ ਬ੍ਰੌਡ ਨੇ MCG ਦੀ ਪਿੱਚ ਦੀ ਹਾਲਤ 'ਤੇ ਸਖ਼ਤ ਨਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੱਚ 'ਤੇ ਜਿਸ ਤਰ੍ਹਾਂ ਦੀ ਮੂਵਮੈਂਟ (ਗੇਂਦ ਦਾ ਘੁੰਮਣਾ) ਦੇਖਣ ਨੂੰ ਮਿਲੀ ਹੈ, ਉਸ ਤੋਂ ਲੱਗਦਾ ਹੈ ਕਿ "ਕੁਝ ਬਹੁਤ ਗਲਤ ਹੈ"। ਬ੍ਰੌਡ ਮੁਤਾਬਕ ਇੱਕ ਚੰਗੀ ਟੈਸਟ ਪਿੱਚ 'ਤੇ ਉਛਾਲ ਹੋਣਾ ਚਾਹੀਦਾ ਹੈ, ਪਰ ਗੇਂਦ ਦਾ ਇਸ ਪੱਧਰ 'ਤੇ ਪਾਸਿਆਂ ਵੱਲ ਹਿਲਣਾ (ਸਾਈਡਵੇਜ਼ ਮੂਵਮੈਂਟ) ਟੈਸਟ ਕ੍ਰਿਕਟ ਲਈ ਸਹੀ ਨਹੀਂ ਹੈ।
ਆਸਟ੍ਰੇਲੀਆ 152 'ਤੇ ਢੇਰ, ਇੰਗਲੈਂਡ ਦੀ ਹਾਲਤ ਵੀ ਪਤਲੀ
ਮੈਚ ਦੀ ਗੱਲ ਕਰੀਏ ਤਾਂ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਸ਼ ਟੋਂਗ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 45 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ, ਜਿਸ ਕਾਰਨ ਆਸਟ੍ਰੇਲੀਆ ਦੀ ਪਹਿਲੀ ਪਾਰੀ ਮਹਿਜ਼ 152 ਦੌੜਾਂ 'ਤੇ ਸਿਮਟ ਗਈ। ਹਾਲਾਂਕਿ, ਜਵਾਬ ਵਿੱਚ ਇੰਗਲੈਂਡ ਦੀ ਟੀਮ ਵੀ ਆਸਟ੍ਰੇਲੀਆਈ ਗੇਂਦਬਾਜ਼ਾਂ ਅੱਗੇ ਟਿਕ ਨਾ ਸਕੀ ਅਤੇ ਸਿਰਫ਼ 110 ਦੌੜਾਂ 'ਤੇ ਆਲ ਆਊਟ ਹੋ ਗਈ।
ਜੋਸ਼ ਟੋਂਗ ਨੇ ਰਚਿਆ ਇਤਿਹਾਸ
ਜੋਸ਼ ਟੋਂਗ ਨੇ ਇਸ ਮੈਚ ਵਿੱਚ ਇੱਕ ਵੱਡਾ ਰਿਕਾਰਡ ਆਪਣੇ ਨਾਮ ਕੀਤਾ ਹੈ। ਉਹ 21ਵੀਂ ਸਦੀ ਵਿੱਚ MCG ਵਿਖੇ ਪੁਰਸ਼ਾਂ ਦੇ ਟੈਸਟ ਵਿੱਚ 5 ਵਿਕਟਾਂ ਲੈਣ ਵਾਲੇ ਇੰਗਲੈਂਡ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ 1998 ਵਿੱਚ ਡੈਰੇਨ ਗਫ ਅਤੇ ਡੀਨ ਹੈਡਲੀ ਨੇ ਇਹ ਕਾਰਨਾਮਾ ਕੀਤਾ ਸੀ। ਇਹ ਸਪੈਲ ਟੋਂਗ ਦੇ ਟੈਸਟ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ ਹੈ। ਦਰਸ਼ਕਾਂ ਦੀ ਹਾਜ਼ਰੀ ਦਾ ਨਵਾਂ ਰਿਕਾਰਡ ਸ਼ੁੱਕਰਵਾਰ ਨੂੰ MCG ਦੇ ਮੈਦਾਨ 'ਤੇ ਪ੍ਰਸ਼ੰਸਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮੈਦਾਨ 'ਚ 94,199 ਦਰਸ਼ਕ ਮੌਜੂਦ ਸਨ, ਜਿਸ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਤੋਂ ਪਹਿਲਾਂ ਸਾਲ 2015 ਦੇ ਵਿਸ਼ਵ ਕੱਪ ਫਾਈਨਲ ਦੌਰਾਨ 93,013 ਦਰਸ਼ਕਾਂ ਦੀ ਮੌਜੂਦਗੀ ਦਾ ਰਿਕਾਰਡ ਸੀ, ਜੋ ਹੁਣ ਟੁੱਟ ਗਿਆ ਹੈ।
ਰਵਨੀਤ ਬਿੱਟੂ ਨੇ ਵੈਭਵ ਸੂਰਿਆਵੰਸ਼ੀ ਨਾਲ ਕੀਤੀ ਮੁਲਾਕਾਤ, ਰਾਸ਼ਟਰਪਤੀ ਕੋਲੋਂ ਪੁਰਸਕਾਰ ਮਿਲਣ 'ਤੇ ਦਿੱਤੀ ਵਧਾਈ
NEXT STORY