ਸਪੋਰਟਸ ਡੈਸਕ— ਵਿਸ਼ਵ ਦੀ ਨੰਬਰ ਇਕ ਮਹਿਲਾ ਖਿਡਾਰੀ ਆਸਟਰੇਲੀਆ ਦੀ ਐਸ਼ਲੇ ਬਾਰਟੀ ਨੇ ਅੱਠਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਕੋਰੋਲਿਨਾ ਪਲਿਸਕੋਵਾ ਨੂੰ ਤਿੰਨ ਸੈੱਟਾਂ ਦੇ ਸਖ਼ਤ ਮੁਕਾਬਲੇ ’ਚ 6-3, 6-7, 6-3 ਨਾਲ ਹਰਾ ਕੇ ਕੇ ਪਹਿਲੀ ਵਾਰ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦਾ ਮਹਿਲਾ ਸਿੰਗਲ ਖ਼ਿਤਾਬ ਪਹਿਲੀ ਵਾਰ ਜਿੱਤਿਆ ਹੈ। ਬਾਰਟੀ ਦਾ ਇਹ ਦੂਜਾ ਗ੍ਰੈਂਡ ਸਲੈਮ ਖ਼ਿਤਾਬ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2019 ’ਚ ਫ਼੍ਰੈਂਚ ਓਪਨ ਦਾ ਖ਼ਿਤਾਬ ਜਿੱਤਿਆ ਸੀ।
ਆਪਣੀ ਜਿੱਤ ਦੇ ਬਾਅਦ ਬਾਰਟੀ ਨੇ ਕਿਹਾ ਕਿ ਇਸ ’ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ, ‘‘ਕੈਰੋਲਿਨਾ ਜ਼ਬਰਦਸਤ ਖਿਡਾਰੀ ਹੈ ਪਰ ਤੀਜਾ ਸੈੱਟ ਸ਼ੁਰੂ ਹੋਣ ’ਤੇ ਮੈਂ ਖ਼ੁਦ ਨੂੰ ਕਿਹਾ ਕਿ ਮੈਨੂੰ ਆਪਣੀ ਖੇਡ ਖੇਡਣੀ ਹੈ।’’ ਫ਼ਾਈਨਲ ਇਕ ਘੰਟੇ 56 ਮਿੰਟ ’ਚ ਜਿੱਤਣ ਵਾਲੀ ਬਾਰਟੀ ਆਸਟਰੇਲੀਅਨ ਓਪਨ ਖ਼ਿਤਾਬ ਜਿੱਤਣ ਵਾਲੀ ਤੀਜੀ ਮਹਿਲਾ ਆਸਟਰੇਲੀਆਈ ਖਿਡਾਰੀ ਬਣੀ ਹੈ।
ਐਲਿਸੇ ਪੇਰੀ ਨਹੀਂ ਖੇਡੇਗੀ The Hundred League, ਦੱਸੀ ਇਹ ਵਜ੍ਹਾ
NEXT STORY