ਕੈਨਬਰਾ (ਵਾਰਤਾ)- ਰਿਟਾਇਰਡ ਟੈਨਿਸ ਸਟਾਰ ਐਸ਼ਲੇ ਬਾਰਟੀ ਨੂੰ ਉਨ੍ਹਾਂ ਦੇ ਕਰੀਅਰ 'ਚ ਦੂਜੀ ਵਾਰ ਆਸਟ੍ਰੇਲੀਆ ਦੇ ਸਰਵਉੱਚ ਖੇਡ ਸਨਮਾਨ 'ਦਿ ਡੌਨ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਵੀਰਵਾਰ ਰਾਤ ਆਸਟ੍ਰੇਲੀਆ ਦੇ ਸਲਾਨਾ ਹਾਲ ਆਫ ਫੇਮ ਖੇਡ ਸਨਮਾਨ ਸਮਾਰੋਹ ਵਿੱਚ ਬਾਰਟੀ ਨੂੰ ਮਹਾਨ ਖਿਡਾਰੀ ਡੌਨ ਬ੍ਰੈਡਮੈਨ ਦੇ ਨਾਮ 'ਤੇ ਰੱਖੇ ਗਏ 'ਦਿ ਡੌਨ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਉਹ ਇਸ ਐਵਾਰਡ ਨੂੰ ਇਕ ਤੋਂ ਜ਼ਿਆਦਾ ਵਾਰ ਜਿੱਤਣ ਵਾਲੀ ਤੀਜੀ ਖਿਡਾਰਨ ਬਣ ਗਈ ਹੈ।
ਇਸ ਸਾਲ ਵਿੱਚ ਵਿਸ਼ਵ ਨੰਬਰ ਇੱਕ ਦੇ ਰੂਪ ਵਿੱਚ ਪ੍ਰਵੇਸ਼ ਕਰਨ ਵਾਲੀ ਬਾਰਟੀ ਜਨਵਰੀ ਵਿੱਚ 1978 ਦੇ ਬਾਅਦ ਆਸਟਰੇਲੀਅਨ ਓਪਨ ਟੈਨਿਸ ਸਿੰਗਲਜ਼ ਖਿਤਾਬ ਜਿੱਤਣ ਵਾਲੀ ਪਹਿਲੀ ਘਰੇਲੂ ਖਿਡਾਰਣ ਬਣ ਗਈ ਸੀ। ਦਿ ਡੌਨ ਐਵਾਰਡ ਉਸ ਖਿਡਾਰੀ ਜਾਂ ਟੀਮ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਆਪਣੇ ਪ੍ਰਦਰਸ਼ਨ ਨਾਲ ਆਸਟ੍ਰੇਲੀਆ ਨੂੰ ਪ੍ਰੇਰਿਤ ਕੀਤਾ ਹੋਵੇ। ਇਸ ਤੋਂ ਪਹਿਲਾਂ ਬਾਰਟੀ ਨੇ 2019 ਵਿੱਚ ਵੀ ਇਹ ਐਵਾਰਡ ਜਿੱਤਿਆ ਸੀ।
ਨਵੀਆਂ ਵਿਛਾਈਆਂ ਗਈਆਂ ਪਿੱਚਾਂ ’ਤੇ ਖੇਡਿਆ ਜਾਵੇਗਾ ਹਾਕੀ ਵਿਸ਼ਵ ਕੱਪ
NEXT STORY