ਬ੍ਰਿਸਬੇਨ- ਵਿਸ਼ਵ ਦੀ ਨੰਬਰ-1 ਮਹਿਲਾ ਟੈਨਿਸ ਖਿਡਾਰੀ ਤੇ ਫ੍ਰੈਂਚ ਓਪਨ ਦੀ ਸਾਬਕਾ ਜੇਤੂ ਆਸਟਰੇਲੀਆ ਦੀ ਐਸ਼ਲੇ ਬਾਰਟੀ ਨੇ ਕੋਰੋਨਾ ਵਾਇਰਸ ਦੇ ਖਤਰੇ ਤੇ ਤਿਆਰੀਆਂ ਦੀ ਕਮੀ ਕਾਰਣ ਇਸ ਟੂਰਨਾਮੈਂਟ 'ਚੋਂ ਹਟਣ ਦਾ ਫੈਸਲਾ ਕੀਤਾ ਹੈ। ਬਾਰਟੀ ਨੇ ਇਸ ਤੋਂ ਪਹਿਲਾਂ ਨਿਊਯਾਰਕ 'ਚ ਚੱਲ ਰਹੇ ਯੂ. ਐੱਸ. ਓਪਨ ਤੋਂ ਵੀ ਹਟਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੇ ਹੁਣ ਰੋਮ 'ਚ 14 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਇਕ ਟੂਰਨਾਮੈਂਟ ਤੇ ਫਿਰ 21 ਸਤੰਬਰ ਤੋਂ 11 ਅਕਤੂਬਰ ਤੱਕ ਖੇਡੇ ਜਾਣ ਵਾਲੇ ਫ੍ਰੈਂਚ ਓਪਨ 'ਚ ਵੀ ਹਿੱਸਾ ਨਹੀਂ ਲੈਣ ਦਾ ਫੈਸਲਾ ਕੀਤਾ ਹੈ।
ਪਿਛਲੇ ਸਾਲ ਰੋਲਾਂ ਗੈਰਾਂ 'ਚ ਖਿਤਾਬ ਜਿੱਤਣ ਵਾਲੀ ਬਾਰਟੀ ਨੇ ਮੰਗਲਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਪਿਛਲੇ ਸਾਲ ਦਾ ਫ੍ਰੈਂਚ ਓਪਨ ਮੇਰੇ ਕਰੀਅਰ ਦਾ ਸਭ ਤੋਂ ਖਾਸ ਟੂਰਨਾਮੈਂਟ ਸੀ ਇਸ ਲਈ ਮੈਂ ਇਹ ਫੈਸਲਾ ਹਲਕੇ ਨਾਲ ਨਹੀਂ ਲਿਆ। ਮੈਂ ਖਿਡਾਰੀਆਂ ਤੇ ਫ੍ਰਾਂਸੀਸੀ ਮਹਾਸੰਘ ਨੂੰ ਸਫਲ ਟੂਰਨਾਮੈਂਟ ਦੇ ਲਈ ਸ਼ੁਭੰਕਾਮਨਾਵਾਂ ਦਿੰਦੀ ਹਾਂ।
ਕ੍ਰਿਸ ਲਿਨ IPL ਲਈ ਮੁੰਬਈ ਇੰਡੀਅਨਜ਼ ਟੀਮ ਨਾਲ ਜੁੜਿਆ
NEXT STORY