ਕੋਲੰਬੋ— ਸ਼੍ਰੀਲੰਕਾ ਖਿਲਾਫ ਦੂਸਰੇ ਕ੍ਰਿਕਟ ਟੈਸਟ 'ਚ ਪਿਚ ਤੋਂ ਗੇਂਦਬਾਜ਼ਾਂ ਨੂੰ ਕੋਈ ਮਦਦ ਨਹੀਂ ਮਿਲਦੀ ਦੇਖ ਕੇ ਆਫ ਸਪਿਨਰ ਆਰ ਅਸ਼ਵਿਨ ਦੀ ਉਮੀਦਾਂ ਹੁਣ ਚੌਥੇ ਦਿਨ ਦੂਸਰੀ ਨਵੀਂ ਗੇਂਦ 'ਤੇ ਟਿਕੀ ਹੈ। ਭਾਰਤ ਨੇ ਪਹਿਲੀ ਪਾਰੀ 'ਚ 9 ਵਿਕਟਾਂ 'ਤੇ 622 ਦੌੜਾਂ ਬਣਾਈਆਂ 'ਤੇ ਜਵਾਬ 'ਚ ਸ਼੍ਰੀਲੰਕਾ ਦੀ ਟੀਮ ਪਹਿਲੀ ਪਾਰੀ 'ਚ 183 ਦੌੜਾਂ 'ਤੇ ਢੇਰ ਹੋ ਗਈ। ਦੂਸਰੀ ਪਾਰੀ 'ਚ ਹਾਲਾਂਕਿ 2 ਵਿਕਟਾਂ 'ਤੇ 200 ਦੌੜਾਂ ਬਣਾਈਆਂ ਹਨ।
ਅਸ਼ਵਿਨ ਨੇ ਤੀਸਰੇ ਦਿਨ ਦੇ ਖੇਡ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਵਿਕਟ ਅਜੇ ਹੋਰ ਹੌਲੀ ਹੋ ਜਾਵੇਗਾ। ਐਤਵਾਰ ਸਾਡਾ ਕੰਮ ਅਸਾਨ ਨਹੀਂ ਹੋਵੇਗਾ। ਸਾਨੂੰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਐਤਵਾਰ ਨੂੰ ਅਸੀਂ ਸ਼ੁਰੂਆਤੀ ਵਿਕਟ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਵਿਕਟ ਤੇਜ਼ੀ ਨਾਲ ਹੌਲੀ ਹੋ ਰਿਹਾ ਹੈ। ਸਾਨੂੰ ਵਿਕਟਾਂ ਲਈ ਬਹੁਤ ਕੋਸ਼ਿਸ਼ ਕਰਨੀ ਹੋਵੇਗੀ। ਦੂਸਰੀ ਨਵੀਂ ਗੇਂਦ ਅਹਿਮ ਹੋਵੇਗੀ। ਉਨ੍ਹਾਂ ਲਈ ਚੁਣੌਤੀ ਅਸਾਨ ਨਹੀਂ ਹੋਵੇਗੀ ਕਿਉਂਕਿ ਨਵੇਂ ਬੱਲੇਬਾਜ਼ਾਂ ਨੂੰ ਸ਼ੁਰੂ ਤੋਂ ਅਗਾਜ਼ ਹੋਵੇਗਾ। ਕਰੁਣਾਰਤਨੇ ਅਤੇ ਮੇਂਡਿਸ ਦੀ ਤਰੀਫ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੋਵਾਂ ਨੇ ਵਧੀਆਂ ਬੱਲੇਬਾਜ਼ੀ ਕੀਤੀ।
ਬੈਂਗਲੁਰੂ ਫਾਈਨਲ 'ਚ, ਓ.ਐੱਨ.ਜੀ.ਸੀ. ਨੇ ਰੇਲਵੇ ਨੂੰ ਹਰਾਇਆ
NEXT STORY