ਜੋਹਾਨਸਬਰਗ- ਭਾਰਤ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਹਮਵਤਨ ਕਪਿਲ ਦੇਵ ਦਾ 434 ਵਿਕਟਾਂ ਦਾ ਭਾਰਤੀ ਰਿਕਾਰਡ ਤੋੜਨ ਤੋਂ ਸਿਰਫ 6 ਕਦਮ ਦੂਰ ਹਨ। ਅਸ਼ਵਿਨ ਦੇ 82 ਟੈਸਟਾਂ ਵਿਚ 24.14 ਦੀ ਔਸਤ ਨਾਲ 429 ਵਿਕਟਾਂ ਹਨ, ਜਦਕਿ ਕਪਿਲ ਦੇਵ 131 ਟੈਸਟਾਂ ਵਿਚ 29.64 ਦੀ ਔਸਤ ਨਾਲ 434 ਵਿਕਟਾਂ ਹਨ।
ਅਸ਼ਵਿਨ ਨੂੰ ਸੈਂਚੂਰੀਅਨ ਵਿਚ ਹੋਏ ਪਿਛਲੇ ਟੈਸਟ 'ਚ ਦੂਜੀ ਪਾਰੀ ਵਿਚ 2 ਵਿਕਟ ਮਿਲੇ ਸਨ, ਜਿਸ ਨਾਲ ਉਸਦੇ ਵਿਕਟਾਂ ਦੀ ਗਿਣਤੀ 429 ਹੋ ਗਈ ਹੈ। ਅਸ਼ਵਿਨ ਨੂੰ ਨਿਊਜ਼ੀਲੈਂਡ ਦੇ ਮਹਾਨ ਤੇਜ਼ ਗੇਂਦਬਾਜ਼ ਰਿਚਰਡ ਹੇਡਲੀ ਦੇ 431 ਵਿਕਟਾਂ ਦਾ ਰਿਕਾਰਡ ਤੋੜਣ ਦੇ ਲਈ ਸਿਰਫ ਤਿੰਨ ਵਿਕਟਾਂ ਦੀ ਜ਼ਰੂਰਤ ਹੈ। ਅਸ਼ਵਿਨ ਨੂੰ ਸ਼੍ਰੀਲੰਕਾ ਦੇ ਖੱਬੇ ਹੱਥ ਦੇ ਸਪਿਨਰ ਰੰਗਨਾ ਹੇਰਾਥ (433) ਨੂੰ ਪਿੱਛੇ ਛੱਡਣ ਦੇ ਲਈ ਸਿਰਫ 5 ਵਿਕਟਾਂ ਦੀ ਜ਼ਰੂਰਤ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਹਰਭਜਨ ਸਿੰਘ ਨੇ ਧੋਨੀ ਅਤੇ BCCI ਅਧਿਕਾਰੀਆਂ ’ਤੇ ਵਿੰਨ੍ਹੇ ਨਿਸ਼ਾਨੇ, ਕਿਹਾ-ਮੇਰੇ ਕਰੀਅਰ ’ਚ ਆਏ ਬਹੁਤ ਵਿਲੇਨ
NEXT STORY