ਲੰਡਨ- ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇੰਗਲਿਸ਼ ਕਾਉਂਟੀ ਚੈਂਪੀਅਨਸ਼ਿਪ ਵਿਚ 'ਸਰੇ' ਦੇ ਲਈ ਖੇਡਦੇ ਹੋਏ 27 ਦੌੜਾਂ 'ਤੇ 6 ਵਿਕਟਾਂ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਇੰਗਲੈਂਡ ਦੇ ਬੱਲੇਬਾਜ਼ਾਂ ਦੇ ਲਈ ਚੇਤਾਵਨੀ ਵੀ ਜਾਰੀ ਕਰ ਦਿੱਤੀ। ਅਸ਼ਵਿਨ ਨੇ ਇਸ ਮੈਚ ਦਾ ਪਾਸਾ ਪਲਟ ਵਾਲੇ ਸਪੈਲ ਨਾਲ ਸਰੇ ਨੇ ਸਮਰਸੈਟ ਨੂੰ ਦੂਜੀ ਪਾਰੀ ਵਿਚ ਸਿਰਫ 69 ਦੌੜਾਂ 'ਤੇ ਢੇਰ ਕਰ ਦਿੱਤਾ। ਉਹ ਵੀਰਵਾਰ ਨੂੰ ਡਰਹਮ ਵਿਚ ਭਾਰਤੀ ਟੀਮ ਨਾਲ ਜੁੜਣਨਗੇ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਕੁਝ ਅਭਿਆਸ ਕਰਨ ਦੇ ਲਈ ਸਰੇ ਵਲੋਂ 58 ਓਵਰਾਂ ਗੇਂਦਬਾਜ਼ੀ ਕੀਤੀ, ਜਿਸ ਵਿਚ ਉਨ੍ਹਾਂ ਨੇ 127 ਦੌੜਾਂ 'ਤੇ 7 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ENG v PAK : ਇੰਗਲੈਂਡ ਤੋਂ ਸੀਰੀਜ਼ ਹਾਰਨ 'ਤੇ ਮਿਸਬਾਹ ਨੇ ਦਿੱਤਾ ਵੱਡਾ ਬਿਆਨ
ਪਹਿਲੀ ਪਾਰੀ ਵਿਚ ਗੇਂਦਬਾਜ਼ੀ ਦੇ ਦੌਰਾਨ ਉਨ੍ਹਾਂ ਨੇ ਵਧੀਆ ਗੇਂਦਬਾਜ਼ੀ ਕੀਤੀ ਜਦਕਿ ਦੂਜੀ ਪਾਰੀ ਵਿਚ ਉਨ੍ਹਾਂ ਨੇ ਆਪਣੀ ਕੈਰਮ ਬਾਲ ਨਾਲ ਵਿਰੋਧੀ ਟੀਮ ਦੇ ਬੱਲੇਬਾਜ਼ਾਂ ਨੂੰ ਹੈਰਾਨ ਕਰ ਦਿੱਤਾ। ਨਵੀਂ ਗੇਂਦ ਨਾਲ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਖੱਬੇ ਹੱਥ ਦੇ ਸਪਿਨਰ ਡੈਨ ਮੋਰੀਆਟੀ ਦੀਆਂ 4 ਵਿਕਟਾਂ ਨਾਲ ਸਮਰਸੈਟ ਦੀ ਟੀਮ 29.1 ਓਵਰ ਵਿਚ ਸਿਰਫ 69 ਦੌੜਾਂ 'ਤੇ ਢੇਰ ਹੋ ਗਈ ਜਦਕਿ ਪਹਿਲੀ ਪਾਰੀ ਵਿਚ ਟੀਮ ਨੇ 429 ਦੌੜਾਂ ਬਣਾਈਆਂ ਸਨ।
ਇਹ ਖ਼ਬਰ ਪੜ੍ਹੋ- ਮੋਰਗਨ ਨੇ 2019 ਵਿਸ਼ਵ ਕੱਪ ਦੇ ਫਾਈਨਲ ਨੂੰ ਸਰਵਸ੍ਰੇਸ਼ਠ ਮੈਚ ਦੱਸਿਆ, ਕਹੀ ਇਹ ਗੱਲ
ਸਰੇ ਦੀ ਟੀਮ ਪਹਿਲੀ ਪਾਰੀ ਵਿਚ 240 ਦੌੜਾਂ ਹੀ ਬਣਾ ਸਕੀ ਸੀ ਅਤੇ ਹੁਣ ਉਸ ਨੂੰ 258 ਦੌੜਾਂ ਦਾ ਟੀਚਾ ਮਿਲਿਆ ਹੈ। ਅਸ਼ਵਿਨ ਨੇ ਦੂਜੀ ਪਾਰੀ ਦੇ ਦੌਰਾਨ ਪਿੱਚ ਤੋਂ ਮਿਲੇ ਉਛਾਲ ਦਾ ਫਾਇਦਾ ਚੁੱਕਿਆ। ਉਨ੍ਹਾਂ ਨੇ ਆਪਣੀ ਕੈਰਮ ਬਾਲ ਆਫ ਬ੍ਰੇਕ ਦਾ ਬਹੁਤ ਵਧੀਆ ਇਸਤੇਮਾਲ ਕੀਤਾ। ਭਾਰਤੀ ਦਲ ਡਰਹਮ ਵਿਚ ਇਕੱਠੇ ਹੋਣਗੇ, ਜਿੱਥੇ ਉਹ 20 ਤੋਂ 22 ਜੁਲਾਈ ਤੱਕ 'ਕਮਬਾਇੰਡ ਕਾਉਂਟੀਜ਼' ਦੇ ਵਿਰੁੱਧ ਤਿੰਨ ਦਿਨਾਂ ਅਭਿਆਸ ਮੈਚ ਖੇਡਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਸੀਮ ਜਾਫਰ ਨੂੰ ਮਿਲੀ ਵੱਡੀ ਜ਼ਿੰਮੇਦਾਰੀ, ਇਸ ਟੀਮ ਨੂੰ ਦੇਣਗੇ ਕੋਚਿੰਗ
NEXT STORY