ਸਪੋਰਟਸ ਡੈਸਕ : ਹਾਲ ਹੀ ’ਚ ਆਸਟਰੇਲੀਆ ਦੇ ਮਹਾਨ ਕ੍ਰਿਕਟਰ ਇਆਨ ਚੈਪਲ ਨੇ ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਤਾਰੀਫ਼ ਕਰਦਿਆਂ ਉਸ ਨੂੰ ਨਾਥਨ ਲਿਓਨ ਨਾਲੋਂ ਵਧੀਆ ਗੇਂਦਬਾਜ਼ ਦੱਸਿਆ ਸੀ। ਇਸ ’ਤੇ ਹੁਣ ਪਾਕਿਸਤਾਨ ਦੇ ਸਾਬਕਾ ਕਪਤਾਨ ਸਲਮਾਨ ਬੱਟ ਨੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਇਆਨ ਚੈਪਲ ਦਾ ਸਮਰਥਨ ਕਰਦਿਆਂ ਅਸ਼ਵਿਨ ਨੂੰ ਇਸ ਆਸਟਰੇਲੀਆਈ ਗੇਂਦਬਾਜ਼ ਨਾਲੋਂ ਉੱਚ ਦਰਜਾ ਦਿੱਤਾ ਹੈ।
ਇਹ ਵੀ ਪੜ੍ਹੋ : ਮਹਿੰਗੀਆਂ ਬਾਈਕਸ ਰੱਖਣ ਦੇ ਸ਼ੌਕੀਨ ਧੋਨੀ ਨੇ ਖਰੀਦਿਆ ਹੁਣ ਮਹਿੰਗੀ ਨਸਲ ਦਾ ਘੋੜਾ
ਲਿਓਨ ਨੇ 100 ਟੈਸਟ ਮੈਚਾਂ ’ਚ 399 ਵਿਕਟਾਂ ਲਈਆਂ ਹਨ, ਜਦਕਿ ਅਸ਼ਵਿਨ ਨੇ 78 ਟੈਸਟ ਮੈਚਾਂ ਵਿਚ 409 ਵਿਕਟਾਂ ਲਈਆਂ ਹਨ। ਉਹ ਸਾਲ 2010 ’ਚ ਡੈਬਿਊ ਕਰਨ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ (ਸਾਰੇ 3 ਫਾਰਮੈੱਟਾਂ ਨੂੰ ਮਿਲਾ ਕੇ) ’ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਵੀ ਹੈ।
ਬੱਟ ਨੇ ਕਿਹਾ ਕਿ ਮੈਂ ਵੀ ਉਨ੍ਹਾਂ ਨਾਲ (ਚੈਪਲ) ਨਾਲ ਸਹਿਮਤ ਹਾਂ। ਜੇ ਤੁਸੀਂ ਦੋਵਾਂ ਦੀ ਤੁਲਨਾ ਕਰਦੇ ਹੋ ਤਾਂ ਦੋਵਾਂ ਦੀ ਗੇਂਦਬਾਜ਼ੀ ’ਚ ਚੰਗੀ ਲਾਈਨ ਅਤੇ ਲੈਂਥ ਹੈ ਪਰ ਰਵੀਚੰਦਰਨ ਅਸ਼ਵਿਨ ਬਿਹਤਰ ਹੁੰਦਾ ਹੈ, ਜਦੋਂ ਵਿਭਿੰਨਤਾ ਦੀ ਗੱਲ ਆਉਂਦੀ ਹੈ। ਜੇਕਰ ਤੁਸੀਂ ਇਕ ਨੂੰ ਚੁਣਨਾ ਹੈ ਅਤੇ ਉਸ ਦੀਆਂ ਉਪਯੋਗਿਤਾਵਾਂ ਨੂੰ ਵੇਖਣਾ ਹੈ ਤਾਂ ਮੈਂ ਅਸ਼ਵਿਨ ਦੀ ਚੋਣ ਕਰਾਂਗਾ। ਉਹ ਬੱਲੇਬਾਜ਼ੀ ਕਰਦਾ ਹੈ, ਤਿੰਨਾਂ ਫਾਰਮੈੱਟਸ ’ਚ ਖੇਡਦਾ ਹੈ ਅਤੇ ਹਮੇਸ਼ਾ ਵਧੀਆ ਕਰਦਾ ਹੈ।
ਇਹ ਵੀ ਪੜ੍ਹੋ : WTC Final : ਕੇਨ ਵਿਲੀਅਮਸਨ ਨੇ ਭਾਰਤੀ ਟੀਮ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ
ਬੱਟ ਨੇ ਆਪਣੇ ਯੂਟਿਊਬ ਚੈਨਲ ’ਤੇ ਕਿਹਾ, ਉਸ ਦੇ ਐਕਸ਼ਨ ਨੂੰ ਚੁਣਨਾ ਥੋੜ੍ਹਾ ਮੁਸ਼ਕਿਲ ਹੈ, ਜਦਕਿ ਨਾਥਨ ਲਿਓਨ ਦਾ ਐਕਸ਼ਨ ਬੇਸਿਕ ਹੈ। ਮੈਂ ਇਹ ਨਹੀਂ ਕਹਾਂਗਾ ਕਿ ਦੋਵਾਂ ’ਚ ਬਹੁਤ ਵੱਡਾ ਫਰਕ ਹੈ ਪਰ ਮੇਰੇ ਵੱਲੋਂ ਅਸ਼ਵਿਨ ਕੋਲ ਬੜ੍ਹਤ ਹੈ। ਅਸ਼ਵਿਨ ਐਂਗਲ ਅਤੇ ਕ੍ਰੀਜ਼ ਦੀ ਵਰਤੋਂ ਬਹੁਤ ਚੰਗੀ ਤਰ੍ਹਾਂ ਕਰਦੇ ਹਨ ਅਤੇ ਆਪਣੀਆਂ ਉਂਗਲਾਂ ਅਜੰਤਾ ਮੈਂਡਿਸ ਦੀ ਤਰ੍ਹਾਂ ਵਰਤਦੇ ਹਨ। ਉਹ ਖੇਡ ਦੇ ਤਿੰਨੋਂ ਫਾਰਮੈੱਟਸ ’ਚ ਚੋਟੀ ਦਾ ਪ੍ਰਦਰਸ਼ਨ ਕਰਨ ਵਾਲਾ ਰਿਹਾ ਹੈ। ਰਵੀਚੰਦਰਨ ਅਸ਼ਵਿਨ ਨੇ ਆਈ. ਪੀ. ਐੱਲ. ’ਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਨਾਥਨ ਲਿਓਨ ਤੇ ਅਸ਼ਵਿਨ ’ਚ ਬਹੁਤ ਵੱਡਾ ਫਰਕ ਹੈ।
ਬੱਟ ਨੇ ਕਿਹਾ, ਮੈਨੂੰ ਚੈਪਲ ਨਾਲ ਸਹਿਮਤ ਹੋਣਾ ਪਵੇਗਾ। ਨਾਥਨ ਲਿਓਨ ਵੀ ਇੱਕ ਮਹਾਨ ਗੇਂਦਬਾਜ਼ ਹੈ ਪਰ ਜੇ ਤੁਸੀਂ ਦੋਵਾਂ ਦੀ ਤੁਲਨਾ ਕਰੋ ਅਤੇ ਜੇ ਮੈਂ ਕਪਤਾਨ ਹੁੰਦਾ ਤਾਂ ਮੈਂ ਅਸ਼ਵਿਨ ਨੂੰ ਚੁਣ ਲੈਂਦਾ। ਉਹ ਬੱਲੇਬਾਜ਼ੀ ਵੀ ਕਰਦਾ ਹੈ। ਅਸ਼ਵਿਨ ਹਾਲ ਹੀ ਵਿਚ ਭਾਰਤ ਦੇ ਸਾਬਕਾ ਬੱਲੇਬਾਜ਼ ਸੰਜੇ ਮਾਂਜਰੇਕਰ ਦੇ ਉਸ ਬਿਆਨ ਤੋਂ ਬਾਅਦ ਸੁਰਖੀਆਂ ਵਿਚ ਆਇਆ ਸੀ, ਜਦੋਂ ਮਾਂਜਰੇਕਰ ਨੇ ਕਿਹਾ ਸੀ ਕਿ ਉਹ ਸੇਨਾ ਦੇਸ਼ਾਂ ਵਿਚ ਸਫਲਤਾ ਨਾ ਮਿਲਣ ਕਾਰਨ ਤਾਮਿਲਨਾਡੂ ਦੇ ਕ੍ਰਿਕਟਰ ਨੂੰ ਹਰ ਸਮੇਂ ਦੇ ਮਹਾਨ ਖਿਡਾਰੀਆਂ ’ਚੋਂ ਇਕ ਨਹੀਂ ਮੰਨੇਗਾ।
ਮਾਂਜਰੇਕਰ ਨੇ ਕਿਹਾ ਸੀ ਕਿ ਜਦੋਂ ਲੋਕ ਉਸ ਦੇ ਹਰ ਸਮੇਂ ਦੇ ਮਹਾਨ ਖਿਡਾਰੀਆਂ ’ਚੋਂ ਇੱਕ ਹੋਣ ਬਾਰੇ ਗੱਲ ਕਰਨਾ ਸ਼ੁਰੂ ਕਰਦੇ ਹਨ, ਤਾਂ ਮੈਨੂੰ ਕੁਝ ਮੁਸ਼ਕਿਲਾਂ ਆਉਂਦੀਆਂ ਹਨ। ਅਸ਼ਵਿਨ ਨਾਲ ਮੇਰੀ ਇਕ ਬੁਨਿਆਦੀ ਸਮੱਸਿਆ ਇਹ ਹੈ ਕਿ ਜਦੋਂ ਤੁਸੀਂ ਸੇਨਾ ਦੇ ਦੇਸ਼ਾਂ ਵੱਲ ਵੇਖਦੇ ਹੋ, ਅਸ਼ਵਿਨ ਕੋਲ ਇਕ ਵੀ ਪੰਜ ਵਿਕਟਾਂ ਨਹੀਂ ਹਨ ਪਰ ਚੈਪਲ ਮਾਂਜਰੇਕਰ ਨਾਲ ਸਹਿਮਤ ਨਹੀਂ ਹੋਏ ਅਤੇ ਇਥੋਂ ਤਕ ਕਿ ਅਸ਼ਵਿਨ ਨੂੰ ਟੈਸਟ ਕ੍ਰਿਕਟ ਦੇ ਚੋਟੀ ਦੇ ਪੰਜ ਮੌਜੂਦਾ ਗੇਂਦਬਾਜ਼ਾਂ ਦੀ ਸੂਚੀ ’ਚ ਸ਼ਾਮਲ ਕਰ ਲਿਆ।
ICC ਨੇ ਇੰਗਲੈਂਡ 'ਤੇ ਲਗਾਇਆ ਜੁਰਮਾਨਾ, ਇਹ ਹੈ ਵਜ੍ਹਾ
NEXT STORY