ਨਵੀਂ ਦਿੱਲੀ— ਸ਼ਨੀਵਾਰ (20 ਅਕਤੂਬਰ) ਨੂੰ ਓਮਾਨ 'ਚ ਜਾਰੀ ਹੀਰੋ ਏਸ਼ੀਆਈ ਚੈਂਪੀਅਨ ਟਰਾਫੀ ਦੇ ਰਾਊਂਡ ਰੋਬਿਨ ਮੈਚ 'ਚ ਭਾਰਤੀ ਪੁਰਸ਼ ਹਾਕੀ ਟੀਮ ਦਾ ਪਾਕਿਸਤਾਨ ਦਾ ਮੁਕਾਬਲਾ ਚਲ ਰਿਹਾ ਹੈ। ਪਹਿਲਾਂ ਕੁਆਰਟਰ ਦਾ ਖੇਡ ਖਤਮ ਹੋਣ ਤੱਕ ਪਾਕਿਸਤਾਨ ਅੱਗੇ ਸੀ। ਪਾਕਿਸਤਾਨ ਨੂੰ ਪਹਿਲੇ ਹੀ ਮਿੰਟ 'ਚ ਪੇਨਾਲਟੀ ਕਾਰਨਰ ਮਿਲਿਆ ਜਿਸ ਦਾ ਟੀਮ ਨੇ ਪੂਰਾ ਫਾਇਦਾ ਚੁੱਕਿਆ ਇਰਫਾਨ ਜੂਨੀਅਰ ਨੇ ਗੇਂਦ ਨੂੰ ਗੋਲ ਪੋਸਟ 'ਚ ਪਹੁੰਚਾ ਦਿੱਤਾ। ਪਾਕਿਸਤਾਨ ਮੈਚ 'ਚ 0-1 ਨਾਲ ਅੱਗੇ ਹੈ। ਮੌਜੂਦਾ ਚੈਂਪੀਅਨ ਭਾਰਤ ਨੇ ਵੀਰਵਾਰ ਨੂੰ ਮੇਜਬਾਨ ਓਮਾਨ ਨੂੰ 11-0 ਨਾਲ ਹਰਾ ਕੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਜਕਾਰਤਾ ਏਸ਼ੀਆਈ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਉਭਰ ਗਈ ਹੈ ਅਤੇ ਹੁਣ ਏਸ਼ੀਆਈ ਚੈਂਪੀਅਨ ਟਰਾਫੀ 'ਚ ਫਿਰ ਵਿਰੋਧੀ ਪਾਕਿਸਤਾਨ ਖਿਲਾਫ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਬੇਤਾਬ ਹੈ।
ਇਸ ਦੇ ਨਾਲ ਹੀ ਭਾਰਤੀ ਟੀਮ ਨੇ 24ਵੇਂ ਮਿੰਟ ਕਪਤਾਨ ਮਨਪ੍ਰੀਤ ਪਵਾਰ ਨੇ ਤਿੰਨ ਖਿਡਾਰੀਆਂ ਨੂੰ ਪਿੱਛੇ ਛੱਡਦੇ ਹੋਏ ਗੇਂਦ ਨੂੰ ਗੋਲ ਪੋਸਟ ਤੱਕ ਪਹੁੰਚਾ ਦਿੱਤਾ। ਇਸ ਦੇ ਨਾਲ ਹੀ ਭਾਰਤੀ ਨੇ ਮੁਕਾਬਲੇ ਨੂੰ ਬਰਾਬਰੀ 'ਤੇ ਲਿਆ ਦਿੱਤਾ। ਇਸ ਦੇ ਨਾਲ ਹੀ ਭਾਰਤੀ ਟੀਮ ਨਵੋਂ ਆਪਣੇ ਬਿਹਤਰੀਨ ਪ੍ਰਦਰਸ਼ਨ ਦੀ ਬਦੌਲਤ 33 ਮਿੰਟ 'ਚ ਮਨਦੀਪ ਸਿੰਘ ਨੂੰ ਸਰਕਿਲ 'ਚ ਗੇਂਦ ਮਿਲੀ ਜਿਸ ਨੂੰ ਉਸ ਨੇ ਸ਼ਾਨਦਾਰ ਤਰੀਕੇ ਨਾਲ ਗੋਲ 'ਚ ਤਬਦੀਲ ਕੀਤਾ। ਇਸ ਗੋਲ ਦੇ ਨਾਲ ਹੀ ਭਾਰਤ ਨੂੰ ਮੈਚ 'ਚ 2-1 ਦੀ ਸ਼ਾਨਦਾਰ ਬੜਤ ਮਿਲ ਗਈ।
ਵਿੰਡੀਜ਼ ਕਪਤਾਨ ਹੋਲਡਰ ਨੂੰ ਉਮੀਦ, ਭਾਰਤ ਖਿਲਾਫ ਸਖਤ ਹੋਵੇਗੀ ਲਡ਼ੀ
NEXT STORY