ਨਵੀਂ ਦਿੱਲੀ— ਉਮਾਨ ਨੂੰ 11-0 ਤੇ ਪਾਕਿਸਤਾਨ ਨੂੰ 3-1 ਨਾਲ ਹਰਾਉਣ ਉਪਰੰਤ ਐਤਵਾਰ ਨੂੰ ਭਾਰਤ ਨੇ ਏਸ਼ੀਆਈ ਚੈਂਪੀਅਨ ਟਰਾਫੀ ਹਾਕੀ ਟੂਰਨਾਮੈਂਟ-2018 ਵਿਚ ਜਾਪਾਨ ਨੂੰ 9-0 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਭਾਰਤ ਨੇ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ਵਿਚ ਜਾਪਾਨ ਹੱਥੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।
ਅੱਜ ਦੇ ਮੈਚ ਵਿਚ ਭਾਰਤ ਨੇ ਜਾਪਾਨ ਨੂੰ ਇਕਪਾਸੜ ਮੈਚ ਵਿਚ ਹਰਾਉਂਦਿਆਂ ਦੱਸ ਦਿੱਤਾ ਕਿ ਭਾਵੇਂ ਉਹ ਏਸ਼ੀਆਡ ਵਿਚ ਉਸ ਹੱਥੋਂ ਹਾਰ ਗਈ ਸੀ ਪਰ ਉਸ ਨੂੰ ਉਸਦਾ ਮੁਕਾਬਲਾ ਕਰਨ ਲਈ ਅਜੇ ਆਪਣੀ ਖੇਡ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਾਫੀ ਮਿਹਨਤ ਕਰਨੀ ਪਵੇਗੀ। ਪੂਰੇ ਮੈਚ 'ਤੇ ਭਾਰਤੀ ਟੀਮ ਦਾ ਦਬਦਬਾ ਰਿਹਾ ਹੈ।
ਭਾਰਤ ਵਲੋਂ ਹਰਮਨਪ੍ਰੀਤ, ਲਲਿਤ ਉਪਾਧਿਆਏ, ਗੁਰਜੰਟ ਸਿੰਘ, ਆਕਾਸ਼ਦੀਪ ਸਿੰਘ, ਕੋਠਾਜੀਤ ਸਿੰਘ ਤੇ ਮਨਦੀਪ ਸਿੰਘ ਨੇ ਗੋਲ ਕੀਤੇ।
ਯੂਥ ਓਲੰਪਿਕ ਦੇ ਤਮਗਾ ਜੇਤੂ ਨਕਦ ਇਨਾਮਾਂ ਨਾਲ ਸਨਮਾਨਿਤ
NEXT STORY