ਨਵੀਂ ਦਿੱਲੀ (ਭਾਸ਼ਾ)– ਭਾਰਤ ਜੇਕਰ ਵਿਸ਼ਵ ਕੱਪ ’ਚ ਵਾਧੂ ਤੇਜ਼ ਗੇਂਦਬਾਜ਼ ਨੂੰ ਲੈ ਕੇ ਉਤਰਦਾ ਹੈ ਤਾਂ ਸ਼ਾਰਦੁਲ ਠਾਕੁਰ ਨੂੰ ਬੱਲੇਬਾਜ਼ੀ ’ਚ ਬਿਹਤਰ ਹੋਣ ਦੇ ਕਾਰਨ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ’ਤੇ ਤਰਜੀਹ ਮਿਲ ਸਕਦੀ ਹੈ ਹਾਲਾਂਕਿ ਏਸ਼ੀਆ ਕੱਪ ਲਈ ਸੋਮਵਾਰ ਨੂੰ 17 ਮੈਂਬਰੀ ਟੀਮ ਦੀ ਚੋਣ ਹੋਣ ਦੀ ਦਿਸ਼ਾ ’ਚ ਦੋਵਾਂ ਨੂੰ ਮੌਕਾ ਮਿਲ ਸਕਦਾ ਹੈ। ਸਾਰਿਆਂ ਦੀਆਂ ਨਜ਼ਰਾਂ ਇਸ ’ਤੇ ਹੋਣਗੀਆਂ ਕਿ ਪੱਟ ਦੀ ਸੱਟ ਤੋਂ ਉੱਭਰੇ ਕੇ. ਐੱਲ. ਰਾਹੁਲ ਤੇ ਕਮਰ ਦੀ ਸੱਟ ਤੋਂ ਉੱਭਰਨ ਵਾਲੇ ਸ਼੍ਰੇਅਸ ਵਰਗੇ ਸਟਾਰ ਬੱਲੇਬਾਜ਼ਾਂ ਨੂੰ ਡਾਕਟਰ ਨਿਤਿਨ ਪਟੇਲ ਦੀ ਅਗਵਾਈ ਵਾਲੀ ਐੱਨ. ਸੀ. ਏ. ਦੀ ਖੇਡ ਵਿਗਿਆਨ ਇਕਾਈ ਤੋਂ ਚੋਣ ਲਈ ਹਰੀ ਝੰਡੀ ਮਿਲਦੀ ਹੈ ਜਾਂ ਨਹੀਂ। ਦੋਵਾਂ ਵਿਚੋਂ ਇਕ ਦੇ ਉਪਲੱਬਧ ਹੋਣ ’ਤੇ ਵੀ ਮੁੱਖ ਕੋਚ ਰਾਹੁਲ ਦ੍ਰਾਵਿੜ ਤੇ ਕਪਤਾਨ ਰੋਹਿਤ ਸ਼ਰਮਾ ਮੱਧਕ੍ਰਮ ’ਚ ਕੁਝ ਦਬਾਅ ਘੱਟ ਮਹਿਸੂਸ ਕਰਨਗੇ।
ਇਹ ਵੀ ਪੜ੍ਹੋ : IRE vs IND 2nd T20 : ਭਾਰਤ ਨੇ ਆਇਰਲੈਂਡ ਨੂੰ 33 ਦੌੜਾਂ ਨਾਲ ਹਰਾ ਕੇ ਸੀਰੀਜ਼ ਕੀਤੀ ਆਪਣੇ ਨਾਂ
ਚੋਣ ਕਮੇਟੀ ਦਾ ਮੁਖੀ ਅਜੀਤ ਅਗਰਕਰ ਸੋਮਵਾਰ ਨੂੰ ਇੱਥੇ ਟੀਮ ਦਾ ਐਲਾਨ ਕਰੇਗਾ ਤੇ ਅਜਿਹੀ ਸੰਭਾਵਨਾ ਹੈ ਕਿ ਵਿਸ਼ਵ ਕੱਪ ਲਈ 15 ਮੈਂਬਰੀ ਸੰਭਾਵਿਤ ਟੀਮ ਦੀ ਚੋਣ ਵੀ ਕੱਲ ਹੀ ਕੀਤੀ ਜਾਵੇਗੀ। ਵੈਸੇ ਵਿਸ਼ਵ ਕੱਪ ਲਈ ਸੰਭਾਵਿਤ ਟੀਮ ਚੋਣ ਦੀ ਆਖਰੀ ਮਿਤੀ 5 ਸਤੰਬਰ ਹੈ ਤੇ ਬੀ. ਸੀ. ਸੀ. ਆਈ. ਬਾਅਦ ’ਚ ਵੀ ਇਸਦਾ ਐਲਾਨ ਕਰ ਸਕਦਾ ਹੈ। ਅਜਿਹਾ ਵੀ ਸੰਭਵ ਹੈ ਕਿ ਬੰਗਲਾਦੇਸ਼, ਪਾਕਿਸਤਾਨ ਤੇ ਨੇਪਾਲ ਦੀ ਤਰ੍ਹਾਂ ਭਾਰਤ ਏਸ਼ੀਆ ਕੱਪ ਲਈ 17 ਮੈਂਬਰੀ ਟੀਮ ਚੁਣੇ ਤਾਂ ਕਿ ਵਿਸ਼ਵ ਕੱਪ ਲਈ ਸਾਰੇ ਬਦਲ ਅਜ਼ਮਾਏ ਜਾ ਸਕਣ। ਸ਼ਾਰਦੁਲ ਨੇ 38 ਵਨ ਡੇ ’ਚ 58 ਵਿਕਟਾਂ ਲੈਣ ਤੋਂ ਇਲਾਵਾ 106+ ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਅਜਿਹੇ ਵਿਚ ਉਸ ਨੂੰ ਕ੍ਰਿਸ਼ਣਾ ’ਤੇ ਤਰਜੀਹ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਭਾਰਤ ਦੀ 15 ਸਾਲਾ ਅਨਾਹਤ ਸਿੰਘ ਨੇ ਏਸ਼ੀਆਈ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗਾ
ਵਿਸ਼ਵ ਕੱਪ ਟੀਮ ’ਚ ਚੋਣ ਲਈ 5 ਸਪਿਨਰ ਦੌੜ ’ਚ ਹਨ, ਜਿਨ੍ਹਾਂ ’ਚ ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਰਵਿੰਦਰ ਜਡੇਜਾ, ਅਕਸ਼ਰ ਪਟੇਲ ਤੇ ਆਰ. ਅਸ਼ਵਿਨ ਸ਼ਾਮਲ ਹਨ। ਅਸ਼ਵਿਨ ਕੋਲ ਭਾਰਤੀ ਹਾਲਾਤ ’ਚ ਖੇਡਣ ਦਾ ਕਾਫੀ ਤਜਰਬਾ ਹੈ ਪਰ ਵੈਸਟਇੰਡੀਜ਼ ’ਚ ਵਨ ਡੇ ਟੀਮ ’ਚ ਚੁਣੇ ਜਾਣ ਤੋਂ ਉਸਦੀ ਚੋਣ ਦੀ ਸੰਭਾਵਨਾ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਕੁਲਦੀਪ ਇਸ ਸਮੇਂ ਭਾਰਤ ਦਾ ਨੰਬਰ ਇਕ ਸਪਿਨਰ ਹੈ ਤੇ ਉਸਦੀ ਚੋਣ ਤੈਅ ਲੱਗ ਰਹੀ ਹੈ। ਉੱਥੇ ਹੀ ਆਲਰਾਊਂਡਰ ਜਡੇਜਾ ਦੀ ਹਰ ਸਵਰੂਪ ’ਚ ਚੋਣ ਤੈਅ ਹੈ। ਤਿਲਕ ਵਰਮਾ ਦੇ ਨਾ ਚੁਣੇ ਜਾਣ ’ਤੇ ਭਾਰਤ ਕੋਲ ਅਨਿਯਮਤ ਸਪਿਨਰ ਨਹੀਂ ਹੋਵੇਗਾ। ਅਜਿਹੇ ’ਚ ਤਿੰਨ ਮਾਹਿਰ ਤੇ ਇਕ ਅਨਿਯਮਤ ਸਪਿਨਰ ਚੁਣਨ ਦੀ ਬਜਾਏ ਭਾਰਤੀ ਚੋਣਕਾਰ ਚਾਰ ਮਾਹਿਰ ਸਪਿਨਰ ਚੁਣ ਸਕਦੇ ਹਨ। ਅਜਿਹੇ ’ਚ ਅਕਸ਼ਰ ਨੂੰ ਚਾਹਲ ’ਤੇ ਤਰਜੀਹ ਦਿੱਤੀ ਜਾ ਸਕਦੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਖਿਲ ਨੇ ਨਿਸ਼ਾਨੇਬਾਜ਼ੀ ’ਚ ਭਾਰਤ ਲਈ 5ਵਾਂ ਕੋਟਾ ਹਾਸਲ ਕੀਤਾ
NEXT STORY