ਸਪੋਰਟਸ ਡੈਸਕ : ਬੰਗਲਾਦੇਸ਼ ਤੇ ਅਫਗਾਨਿਸਤਾਨ ਵਿਚਾਲੇ ਏਸ਼ੀਆ ਕੱਪ ਦਾ ਚੌਥਾ ਮੈਚ ਅੱਜ ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਖੇਡਿਆ ਗਿਆ, ਜਿਸ ਨੂੰ ਬੰਗਲਾਦੇਸ਼ ਨੇ ਆਸਾਨੀ ਨਾਲ ਜਿੱਤ ਲਿਆ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕਰਦਿਆਂ ਮੇਹਿਦੀ ਹਸਨ ਮਿਰਾਜ (112) ਅਤੇ ਨਜਮੁਲ ਹੁਸੈਨ ਸ਼ਾਂਤੋ (104) ਦੇ ਸੈਂਕੜੇ ਦੀ ਬਦੌਲਤ 5 ਵਿਕਟਾਂ ਦੇ ਨੁਕਸਾਨ 'ਤੇ 334 ਦੌੜਾਂ ਬਣਾਈਆਂ। ਮਿਰਾਜ ਅਤੇ ਸ਼ਾਂਤੋ ਤੋਂ ਇਲਾਵਾ ਕਪਤਾਨ ਸ਼ਾਕਿਬ ਅਲ ਹਸਨ ਨੇ ਵੀ 18 ਗੇਂਦਾਂ 'ਤੇ ਨਾਬਾਦ 32 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਵਾਬ 'ਚ ਅਫਗਾਨਿਸਤਾਨ ਦੀ ਟੀਮ 244 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ ਅਤੇ ਮੈਚ 89 ਦੌੜਾਂ ਨਾਲ ਹਾਰ ਗਈ।
ਬੰਗਲਾਦੇਸ਼ ਨੇ ਪਹਿਲਾਂ ਖੇਡਦਿਆਂ ਮੁਹੰਮਦ ਨੇਮ ਅਤੇ ਮੇਹਿਦੀ ਹਸ ਮਿਰਾਜ ਦੀ ਬਦੌਲਤ ਚੰਗੀ ਸ਼ੁਰੂਆਤ ਕੀਤੀ। ਨੇਮ ਨੇ 32 ਗੇਂਦਾਂ 'ਤੇ 28 ਦੌੜਾਂ ਦਾ ਯੋਗਦਾਨ ਪਾਇਆ। ਤੌਹੀਦ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ ਪਰ ਇਸ ਤੋਂ ਬਾਅਦ ਮਿਰਾਜ ਨੇ ਸ਼ਾਂਤੋ ਨਾਲ ਮਿਲ ਕੇ ਸਕੋਰ ਨੂੰ ਅੱਗੇ ਵਧਾਇਆ। ਦੋਵਾਂ ਨੇ 215 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਆਪਣੀ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਜਿੱਥੇ ਮਿਰਾਜ ਨੇ 119 ਗੇਂਦਾਂ 'ਚ 7 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 112 ਦੌੜਾਂ ਬਣਾਈਆਂ, ਉਥੇ ਹੀ ਸ਼ਾਂਤੋ ਨੇ 105 ਗੇਂਦਾਂ 'ਚ 9 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 104 ਦੌੜਾਂ ਬਣਾਈਆਂ।
ਮੁਸ਼ਫਿਕੁਰ ਰਹੀਮ ਨੇ 15 ਗੇਂਦਾਂ 'ਤੇ 25, ਕਪਤਾਨ ਸ਼ਾਕਿਬ ਨੇ 18 ਗੇਂਦਾਂ 'ਤੇ 32 ਦੌੜਾਂ ਬਣਾ ਕੇ ਸਕੋਰ ਨੂੰ 334 ਤੱਕ ਪਹੁੰਚਾਇਆ। ਅਫਗਾਨਿਸਤਾਨ ਵੱਲੋਂ ਮੁਜੀਬ ਅਤੇ ਗੁਲਾਬੂਦੀਨ 1-1 ਵਿਕਟ ਲੈਣ ਵਿੱਚ ਸਫਲ ਰਹੇ। ਬੰਗਲਾਦੇਸ਼ ਦੇ 3 ਖਿਡਾਰੀ ਵੀ ਰਨ ਆਊਟ ਹੋਏ। ਜਵਾਬ 'ਚ ਅਫਗਾਨਿਸਤਾਨ ਦੀ ਟੀਮ 245 ਦੌੜਾਂ ਹੀ ਬਣਾ ਸਕੀ। ਇਬਰਾਹਿਮ ਜ਼ਦਰਾਨ ਨੇ 75 ਦੌੜਾਂ, ਕਪਤਾਨ ਸ਼ਾਹਿਦੀ ਨੇ 51 ਦੌੜਾਂ ਬਣਾਈਆਂ। ਅਫਗਾਨਿਸਤਾਨ ਨੂੰ ਰੋਕਣ 'ਚ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਨੇ ਅਹਿਮ ਭੂਮਿਕਾ ਨਿਭਾਈ, ਜਿਸ ਨੇ 44 ਦੌੜਾਂ 'ਤੇ 4 ਵਿਕਟਾਂ ਲਈਆਂ। ਇਸੇ ਤਰ੍ਹਾਂ ਸ਼ੌਰੀਫੁਲ ਇਸਲਾਮ ਨੇ 36 ਦੌੜਾਂ ਦੇ ਕੇ 3 ਵਿਕਟਾਂ ਲਈਆਂ।
ਪਲੇਇੰਗ 11
ਬੰਗਲਾਦੇਸ਼ : ਮੁਹੰਮਦ ਨਈਮ, ਨਜਮੁਲ ਹੁਸੈਨ ਸ਼ਾਂਤੋ, ਸ਼ਾਕਿਬ ਅਲ ਹਸਨ (ਕਪਤਾਨ), ਤੌਹੀਦ ਹਿਰਦੌਏ, ਸ਼ਮੀਮ ਹੁਸੈਨ, ਮੁਸ਼ਫਿਕੁਰ ਰਹੀਮ (ਵਿਕਟਕੀਪਰ), ਅਫੀਫ ਹੁਸੈਨ, ਮੇਹਿਦੀ ਹਸਨ ਮਿਰਾਜ਼, ਤਸਕੀਨ ਅਹਿਮਦ, ਸ਼ਰੀਫੁਲ ਇਸਲਾਮ, ਹਸਨ ਮਹਿਮੂਦ
ਅਫਗਾਨਿਸਤਾਨ : ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਾਦਰਾਨ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਹੀਦੀ (ਕਪਤਾਨ), ਨਜੀਬੁੱਲਾ ਜ਼ਾਦਰਾਨ, ਮੁਹੰਮਦ ਨਬੀ, ਗੁਲਬਦੀਨ ਨਾਇਬ, ਕਰੀਮ ਜਨਤ, ਰਾਸ਼ਿਦ ਖਾਨ, ਫਜ਼ਲਹਕ ਫਾਰੂਕੀ, ਮੁਜੀਬ ਉਰ ਰਹਿਮਾਨ
ਨੋਟ - ਇਸ ਖ਼ਬਰ ਬਾਰੇ ਕੀ ਹੀ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਹੀਂ ਰਹੇ ਤੇਜ਼ ਗੇਂਦਬਾਜ਼ ਹੀਥ ਸਟ੍ਰੀਕ, ਪਤਨੀ ਨੇ ਭਾਵੁਕ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
NEXT STORY