ਮੁੰਬਈ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਨਾ ਸਿਰਫ ਰੋਕ ਦਿੱਤਾ ਹੈ ਸਗੋਂ ਇਸ ਦੇ ਕਾਰਨ ਖੇਡ ਪ੍ਰਤੀਯੋਗਿਤਾਵਾਂ ਵੀ ਜਾਂ ਰੱਦ ਤੇ ਜਾਂ ਮੁਲਤਵੀ ਹੋ ਗਈਆਂ ਹਨ। ਟੋਕੀਓ ਓਲੰਪਿਕ 2020 ਨੂੰ ਇਕ ਸਾਲ ਦੇ ਲਈ ਟਾਲ ਦਿੱਤਾ ਗਿਆ ਹੈ ਅਤੇ ਆਈ. ਪੀ. ਐੱਲ. 2020 ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਸ ਖਤਰਨਾਕ ਵਾਇਰਸ ਕਾਰਨ ਏਸ਼ੀਆ ਕੱਪ 2020 ’ਤੇ ਵੀ ਖਤਰਾ ਮੰਡਰਾ ਰਿਹਾ ਹੈ। ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਸਮੇਂ ਜਿਸ ਤਰ੍ਹਾਂ ਦੇ ਹਾਲਾਤ ਹਨ, ਇਹ ਕਹਿਣਾ ਠੀਕ ਹੋਵੇਗਾ ਕਿ ਇਸ ਸਾਲ ਏਸ਼ੀਆ ਕੱਪ ਨਾ ਹੋਵੇ।

ਅਧਿਕਾਰੀ ਨੇ ਕਿਹਾ ਕਿ ਅਜੇ ਇਸ ਸਮੇਂ ਕ੍ਰਿਕ ਦੇ ਪ੍ਰੋਗਰਾਮ ਦੇ ਬਾਰੇ ਗੱਲ ਕਰਨਾ ਸਹੀ ਨਹੀਂ ਹੋਵੇਗਾ। ਇਸ ਗੱਲ ਦੀ ਸੰਭਾਵਨਾ ਹੈ ਕਿ ਇਸ ਸਾਲ ਏਸ਼ੀਆ ਕੱਪ ਨਾ ਹੋਵੇ। ਕੋਵਿਡ-19 ਦਾ ਪ੍ਰਭਾਵ ਕਿਸ ਹੱਦ ਤਕ ਜਾ ਸਕਦਾ ਹੈ, ਇਹ ਅਜੇ ਕਿਸੇ ਨੂੰ ਨਹੀਂ ਪਤਾ ਹੈ। ਖੇਡ ਸੰਗਠਨਾਂ ’ਤੇ ਵੀ ਕਾਫੀ ਡੂੰਘਾ ਅਸਰ ਪਿਆ ਹੈ ਅਤੇ ਇਕ ਵਾਰ ਜਦੋਂ ਹਾਲਾਤ ਆਮ ਹੋ ਜਾਣਗੇ ਤਾਂ ਕੁਝ ਸਖਤ ਫੈਸਲੇ ਲਏ ਜਾ ਸਕਦੇ ਹਨ। ਕੁਝ ਫਰਜ ਅਤੇ ਮੁਸ਼ਕਿਲਾਂ ਹਨ ਜੋ ਬੋਰਡ ਦੇ ਸਾਹਮਣੇ ਆ ਰਹੀਆਂ ਹਨ। ਇਸ ਨਾਲ ਨਜਿੱਠਣਾ ਅਲੱਗ ਚੁਣੌਤੀ ਹੋਵੇਗੀ।

ਪੰਡਯਾ ਭਰਾਵਾਂ ਨੇ ਲੋਕਾਂ ਨੂੰ ਘਰ ਰਹਿਣ ਦੀ ਦਿੱਤੀ ਸਲਾਹ, ਫੈਂਸ ਨੇ ਕਿਹਾ- 'ਗਿਆਨ ਨਹੀਂ ਦਾਨ ਦਵੋ'
NEXT STORY