ਦੁਬਈ- ਏਸ਼ੀਆ ਕੱਪ 'ਚ ਭਾਰਤ ਦੇ ਹੱਥੋਂ 2 ਸ਼ਰਮਨਾਕ ਹਾਰਾਂ ਝੱਲਣ ਦੇ ਬਾਵਜੂਦ ਪਾਕਿਸਤਾਨ ਦੇ ਮੁੱਖ ਕੋਚ ਮਾਈਕ ਹੇਸਨ ਦਾ ਮੰਨਣਾ ਹੈ ਕਿ ਹੁਣ ਸਾਰੇ ਸਿਰਫਡ ਫਾਈਨਲ ਦਾ ਨਤੀਜਾ ਮਾਇਨੇ ਰੱਖਦਾ ਹੈ, ਜਿਸ 'ਚ ਟੂਰਨਾਮੈਂਟ 'ਚ 41 ਸਾਲ 'ਚ ਪਹਿਲੀ ਵਾਰ ਮੁਕਾਬਲੇਬਾਜ਼ ਆਹਮਣੇ-ਸਾਹਮਣੇ ਹੋਣਗੇ। ਭਾਰਤ ਨੇ ਗਰੁੱਪ ਲੀਗ 'ਚ ਪਾਕਿਸਤਾਨ ਨੂੰ 7 ਵਿਕਟ ਨਾਲ ਅਤੇ ਸੁਪਰ 4 'ਚ 6 ਵਿਕਟ ਨਾਲ ਹਰਾਇਆ। ਬੰਗਲਾਦੇਸ਼ ਨੂੰ 11 ਦੌੜਾਂ ਨਾਲ ਹਰਾਉਣ ਤੋਂ ਬਾਅਦ ਹੇਸਨ ਤੋਂ ਜਦੋਂ ਪੁੱਛਿਆ ਗਿਆ ਕਿ ਐਤਵਾਰ ਦੇ ਫਾਈਨਲ ਲਈ ਉਨ੍ਹਾਂ ਨੇ ਖਿਡਾਰੀਆਂ ਨੂੰ ਕੀ ਸੰਦੇਸ਼ ਦਿੱਤਾ ਹੈ ਤਾਂ ਉਨ੍ਹਾਂ ਕਿਹਾ,''ਸਾਨੂੰ ਪਤਾ ਹੈ ਕਿ ਅਸੀਂ 14 ਸਤੰਬਰ ਨੂੰ ਅਤੇ 21 ਸਤੰਬਰ ਨੂੰ ਖੇਡੇ ਸਨ ਪਰ ਹੁਣ ਸਿਰਫ਼ ਇਕ ਹੀ ਮੈਚ ਮਾਇਨੇ ਰੱਖਦਾ ਹੈ ਅਤੇ ਉਹ ਹੈ ਫਾਈਨਲ। ਸਾਡਾ ਫੋਕਸ ਉਸੇ 'ਤੇ ਹੈ। ਅਸੀਂ ਸਹੀ ਸਮੇਂ 'ਤੇ ਆਪਣਾ ਸਰਵਸ਼੍ਰੇਸ਼ਠ ਖੇਡ ਦਿਖਾਉਣ ਦੀ ਕੋਸ਼ਿਸ਼ ਕਰਾਂਗੇ।''
ਭਾਰਤ ਅਤੇ ਪਾਕਿਤਸਾਨ 1984 'ਚ ਸ਼ੁਰੂ ਹੋਏ ਇਸ ਟੂਰਨਾਮੈਂਟ 'ਚ ਕਦੇ ਵੀ ਫਾਈਨਲ 'ਚ ਨਹੀਂ ਭਿੜੇ ਹਨ। ਹੇਸਨ ਨੇ ਕਿਹਾ,''ਹੁਣ ਅਸੀਂ ਇਸ ਮੌਕੇ ਦਾ ਪੂਰਾ ਫ਼ਾਇਦਾ ਚੁੱਕਣਾ ਹੈ। ਹੁਣ ਸਾਡਾ ਪੂਰਾ ਫੋਕਸ ਟ੍ਰਾਫ਼ੀ ਜਿੱਤਣ 'ਤੇ ਹੋਣਾ ਚਾਹੀਦਾ ਅਤੇ ਅਸੀਂ ਹਰ ਸਮੇਂ ਇਹੀ ਗੱਲ ਕਰ ਰਹੇ ਹਾਂ।'' ਅਜੇ ਤੱਕ ਭਾਰਤੀ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰਦੇ ਆ ਰਹੇ ਪਾਕਿਸਤਾਨ ਦੇ ਮੀਡੀਆ ਮੈਨੇਨਜਰ ਨਈਮ ਗਿਲਾਨੀ ਨੇ ਆਖ਼ਰ ਭਾਰਤੀ ਪੱਤਰਕਾਰਾਂ ਨੂੰ ਇਕ ਸਵਾਲ ਪੁੱਛਣ ਦਿੱਤਾ। ਇਹ ਪੁੱਛਣ 'ਤੇ ਕਿ ਬਾਹਰ ਲੋਕਾਂ ਦੀ ਰਾਏ ਅਤੇ ਭਾਰਤ ਖ਼ਿਲਾਫ਼ ਮੈਚ ਦੌਰਾਨ ਭੜਕਾਊ ਇਸ਼ਾਰੇ ਕਰਨ ਵਾਲੇ ਆਪਣੇ ਖਿਡਾਰੀਆਂ ਸਾਹਿਬਜ਼ਾਦਾ ਫਰਹਾਨ ਅਤੇ ਹਾਰਿਸ਼ ਰਊਫ ਖ਼ਿਲਾਫ਼ ਆਈਸੀਸੀ ਦੀ ਸੁਣਵਾਈ ਨੂੰ ਲੈ ਕੇ ਟੀਮ ਦੀ ਪ੍ਰਤੀਕਿਰਿਆ ਕੀ ਹੈ, ਕੋਚ ਨੇ ਕਿਹਾ,''ਮੇਰਾ ਸੰਦੇਸ਼ ਇਹੀ ਹੈ ਕਿ ਖੇਡ 'ਤੇ ਫੋਕਸ ਕਰੋ ਅਤੇ ਅਸੀਂ ਉਹੀ ਕਰਾਂਗੇ। ਇਨ੍ਹਾਂ ਚੀਜ਼ਾਂ ਬਾਰੇ ਮੇਰੇ ਤੋਂ ਜ਼ਿਆਦਾ ਤੁਹਾਨੂੰ ਤਾ ਹੈ।'' ਉਨ੍ਹਾਂ ਕਿਹਾ,''ਮੈਂ ਕ੍ਰਿਕਟ ਪੱਖ ਹੀ ਦੇਖਦਾ ਹਾਂ। ਇਸ਼ਾਰਿਆਂ ਦੀ ਜਿੱਥੇ ਤੱਕ ਗੱਲ ਹੈ ਤਾਂ ਇੰਨੇ ਦਬਾਅ ਵਾਲੇ ਮੈਚ 'ਚ ਜਨੂੰਨ ਤਾਂ ਰਹਿੰਦਾ ਹੀ ਹੈ ਪਰ ਸਾਡਾ ਫੋਕਸ ਚੰਗਾ ਕ੍ਰਿਕਟ ਖੇਡਣ 'ਤੇ ਹੈ।'' ਹੇਸਨ ਨੇ ਇਸ ਧਾਰਨਾ ਨੂੰ ਵੀ ਖਾਰਜ ਕੀਤਾ ਕਿ ਉਨ੍ਹਾਂ ਦੇ ਬੱਲੇਬਾਜ਼ ਸਪਿਨਰਾਂ ਦਾ ਅੰਦਾਜ਼ਾ ਲਗਾਉਣ 'ਚ ਅਸਮਰੱਥ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੀਲੰਕਾ ਵਿਰੁੱਧ ਸੁਪਰ-4 ਦਾ ਆਖਰੀ ਮੁਕਾਬਲਾ ਅੱਜ; ਭਾਰਤ ਕੋਲ ਜਿਤੇਸ਼ ਸ਼ਰਮਾ ਨੂੰ ਅਜ਼ਮਾਉਣ ਦਾ ਆਖਰੀ ਮੌਕਾ
NEXT STORY