ਜਕਾਰਤਾ : ਭਾਰਤ ਦੇ ਪਹਿਲਵਾਨ ਬਜਰੰਗ ਪੂਨੀਆ ਨੇ ਆਪਣੇ ਵੱਕਾਰ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ 18ਵੀਂ ਏਸ਼ੀਆਈ ਖੇਡਾਂ ਦੀ ਕੁਸ਼ਤੀ ਪ੍ਰਤੀਯੋਗਿਤਾ ਦੇ 65 ਕਿ.ਗ੍ਰਾ ਭਾਰ ਵਰਗ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਅਤੇ ਹੁਣ ਉਹ ਏਸ਼ੀਆਡ 'ਚ ਆਪਣਾ ਪਹਿਲਾ ਸੋਨ ਤਮਗਾ ਜਿੱਤਣ ਤੋਂ ਇਕ ਕਦਮ ਦੂਰ ਹੈ। ਬਜਰੰਗ ਨੇ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਆਪਣੇ ਰਾਹ ਦੇ ਸਾਰੇ ਪਹਿਲਵਾਨਾਂ ਨੂੰ ਧੂਲ ਚਟਾਉਂਦੇ ਹੋਏ ਖਿਤਾਬੀ ਮੁਕਾਬਲੇ 'ਚ ਜਗ੍ਹਾ ਬਣਾਈ। ਬਜਰੰਗ ਨੇ ਚਾਰ ਸਾਲ ਪਹਿਲਾਂ ਇੰਚੀਓਨ ਏਸ਼ੀਆਈ ਖੇਡਾਂ 'ਚ 61 ਕਿ.ਗ੍ਰਾ ਵਰਗ 'ਚ ਚਾਂਦੀ ਤਮਗਾ ਜਿੱਤਿਆ ਸੀ ਅਤੇ ਇਸ ਵਾਰ ਉਹ 65 ਕਿ.ਗ੍ਰਾ ਵਰਗ 'ਚ ਉਤਰਿਆ ਹੈ ਜਿੱਥੇ ਉਸ ਨੂੰ ਸਿੱਧੇ ਪ੍ਰੀ-ਕੁਆਰਟਰ-ਫਾਈਨਲ 'ਚ ਪ੍ਰਵੇਸ਼ ਮਿਲਿਆ। ਉਸ ਨੇ ਪ੍ਰੀ-ਕੁਆਰਟਰ-ਫਾਈਨਲ 'ਚ ਉਜਬੇਕਿਸਤਾਨ ਦੇ ਖਾਸਾਨੋਵ ਸਿਰੋਜਿਦਿਨ ਨੂੰ 13-3 ਨਾਲ ਹਰਾਇਆ। ਕੁਆਰਟਰ-ਫਾਈਨਲ 'ਚ ਭਾਰਤੀ ਪਹਿਲਵਾਨ ਨੇ ਤਾਜਿਕਿਸਾਨ ਦੇ ਅਬਦੁਲਕਾਸਿਮ ਫੇਜਿਵ ਨੂੰ 12-2 ਨਾਲ ਹਰਾਇਆ। ਬਜਰੰਗ ਦੀ ਸੈਮੀਫਾਈਨਲ 'ਚ ਟੱਕਰ ਮੰਗੋਲੀਆ ਦੇ ਬਤਮਗਨਈ ਬਾਚੁਲੁਨ ਨਾਲ ਹੋਈ ਅਤੇ ਬਜਰੰਗ ਨੇ ਪਹਿਲਾ ਰਾਊਂਡ 8-0 ਨਾਲ ਜਿੱਤਣ ਤੋਂ ਬਾਅਦ ਦੂਜੇ ਰਾਊਂਡ 'ਚ ਜਿਵੇਂ ਹੀ 2-0 ਦੀ ਬੜ੍ਹਤ ਬਣਾਈ ਅਤੇ 10-0 ਦੇ ਸਕੋਰ 'ਤੇ ਤਕਨੀਕੀ ਸ਼੍ਰੇਸ਼ਠਤਾ ਦੇ ਆਧਾਰ 'ਤੇ ਇਹ ਮੁਕਾਬਲਾ ਖਤਮ ਕਰ ਦਿੱਤਾ। ਬਜਰੰਗ ਦਾ ਸੋਨ ਤਮਗੇ ਲਈ ਜਾਪਾਨ ਦੇ ਦਾਈਚੀ ਤਾਕਾਤਾਨੀ ਨਾਲ ਮੁਕਾਬਲਾ ਹੋਵੇਗਾ। ਭਾਰਤ ਦੇ ਪੰਜ ਫ੍ਰੀ ਸਟਾਈਲ ਪਹਿਲਵਾਨ ਪਹਿਲੇ ਦਿਨ 57, 65, 74, 86 ਅਤੇ 97 ਕਿ.ਗ੍ਰਾ ਭਾਰ ਵਰਗ 'ਚ ਉਤਰੇ। ਭਾਰਤ ਲਈ ਸਭ ਤੋਂ ਵੱਡੀ ਨਿਰਾਸ਼ਾ ਦਾ ਕਾਰਨ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਦਾ 74 ਕਿ.ਗ੍ਰਾ ਵਰਗ ਦੇ ਕੁਆਲੀਫੀਕੇਸ਼ਨ 'ਚ ਹਾਰਨਾ ਰਿਹਾ। ਸੁਸ਼ੀਲ ਨੂੰ ਕੁਆਲੀਫੀਕੇਸ਼ਨ 'ਚ ਬਿਹਰੀਨ ਦੇ ਐਡਮ ਬਾਤੀਰੋਵ ਨੇ 5-3 ਨਾਲ ਹਰਾਇਆ।
ਏਸ਼ੀਆਈ ਖੇਡਾਂ : ਭਾਰਤੀ ਮਹਿਲਾ ਬਾਸਕਿਟਬਾਲ ਟੀਮ ਦੀ ਲਗਾਤਾਰ ਦੂਜੀ ਹਾਰ
NEXT STORY