ਨਵੀਂ ਦਿੱਲੀ : ਏਸ਼ੀਆਈ ਖੇਡਾਂ ਦੇ ਸਾਬਕਾ ਸੋਨ ਤਮਗਾ ਜੇਤੂ ਮੁੱਕੇਬਾਜ਼ ਡਿੰਕੋ ਸਿੰਘ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਇਸ ਨੂੰ ਇੰਫਾਲ ਦੇ ਇਕ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। 41 ਸਾਲਾ ਡਿੰਕੋ ਲਿਵਰ ਕੈਂਸਰ ਨਾਲ ਜੂਝ ਰਹੇ ਹਨ। ਮਣੀਪੁਰ ਦੀ ਮਹਿਲਾ ਮੁੱਕੇਬਾਜ਼ ਐੱਲ. ਸਰਿਤਾ ਦੇਵੀ ਨੇ ਵੀ ਪੁਸ਼ਟੀ ਕੀਤੀ ਹੈ ਕਿ ਡਿੰਕੋ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਹਨ। ਡਿੰਕੋ ਨੇ 1998 ਦੇ ਬੈਂਕਾਕ ਏਸ਼ੀਅਨ ਖੇਡਾਂ ਵਿਚ ਬੈਂਟਮਵੇਟ ਵਰਗ ਵਿਚ ਸੋਨ ਤਮਗਾ ਜਿੱਤਿਆ ਸੀ। ਉਸ ਨੂੰ 2013 ਵਿਚ ਪਦਮ ਸ਼੍ਰੀ ਐਵਾਰਡ ਨਾਲ ਵੀ ਨਵਾਜਿਆ ਗਿਆ ਸੀ।

ਡਿੰਕੋ ਨੂੰ ਉਸ ਦੇ ਲਿਵਰ ਕੈਂਸਰ ਦੇ ਇਲਾਜ ਲਈ 25 ਅਪ੍ਰੈਲ ਨੂੰ ਏਅਰ ਐਂਬੁਲੈਂਸ ਤੋਂ ਇੰਫਾਲ ਤੋਂ ਦਿੱਲੀ ਲਿਆਇਆ ਗਿਆ ਸੀ। ਦੇਸ਼ ਲਾਕਡਾਊਨ ਕਾਰਨ ਉਸ ਸਮੇਂ ਹਵਾਈ ਸੇਵਾਵਾਂ ਬੰਦ ਸੀ ਅਤੇ ਤਦ ਏਅਰਲਾਈਨ ਸਪਾਈਸ ਜੈੱਟ ਨੇ ਆਪਣੀ ਏਅਰ ਐਂਬੁਲੈਂਸ ਸੇਵਾ ਦੇ ਜ਼ਰੀਏ ਡਿੰਕੋ ਨੂੰ ਇੰਫਾਲ ਤੋਂ ਦਿੱਲੀ ਪਹੁੰਚਾਇਆ ਸੀ। ਉਸ ਨੂੰ ਲਿਆਉਣ ਦਾ ਕੰਮ ਭਾਰਤੀ ਮੁੱਕੇਬਾਜ਼ੀ ਸੰਘ ਨੇ ਕੀਤਾ ਸੀ। ਡਿੰਕੋ ਦੇ ਨਾਲ ਉਸ ਦੀ ਪਤਨੀ ਏਨੰਗੋਮ ਬਬਈ ਦੇਵੀ ਵੀ ਦਿੱਲੀ ਆਈ ਸੀ। ਦਿੱਲੀ ਲਿਆਏ ਜਾਣ ਦੇ ਸਮੇਂ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਸੀ।

ਮੁੱਕੇਬਾਜ਼ੀ ਸੰਘ ਨੂੰ ਦਿੱਲੀ ਵਿਚ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਡਿੰਕੋ ਨੂੰ ਤੇਜ਼ ਨਿਮੋਨੀਆ ਅਤੇ ਜੌਂਡਿਸ ਸੀ ਜਿਸ ਕਾਰਨ ਡਾਕਟਰਾਂ ਨੇ ਉਸ ਦੀ ਕੀਮੋਥੈਰੇਪੀ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਡਿੰਕੋ ਦਿੱਲੀ ਵਿਚ ਰਹਿਣ ਦੌਰਾਨ ਲਗਾਤਾਰ ਭਾਰਤੀ ਮੁੱਕੇਬਾਜ਼ੀ ਮਹਾਸੰਘ ਨਾਲ ਸੰਪਰਕ ਵਿਚ ਸਨ ਪਰ ਕੁਝ ਦਿਨਾਂ ਬਾਅਦ ਉਸ ਨੇ ਮਹਾਸੰਘ ਨਾਲ ਸੰਪਰਕ ਕਰਨਾ ਛੱਡ ਦਿੱਤਾ। ਮਈ ਵਿਚ ਡਿੰਕੋ ਮੁੱਕੇਬਾਜ਼ੀ ਮਹਾਸੰਘ ਨੂੰ ਕੋਈ ਜਾਣਕਾਰੀ ਦਿੱਤੇ ਬਿਨਾ ਸੜਕ ਰਸਤੇ ਤੋਂ ਆਪਣੇ ਸੂਬੇ ਮਣਿਪੁਰ ਪਰਤ ਆਏ। ਉਹ ਐਂਬੁਲੈਂਸ ਦੇ ਜ਼ਰੀਏ 2400 ਕਿ. ਮੀ. ਦਾ ਸਫਰ ਪੂਰਾ ਕਰ ਕੇ 20 ਮਈ ਨੂੰ ਦਿੱਲੀ ਤੋਂ ਮਣਿਪੁਰ ਪਰਤੇ ਸੀ, ਜਿਸ ਤੋਂ ਬਾਅਦ ਉਸ ਨੂੰ ਕੁਆਰੰਟਾਈਨ ਰੱਖਿਆ ਗਿਆ ਸੀ।
ਵਕਾਰ ਨੇ ਗੰਭੀਰ-ਅਫਰੀਦੀ ਨੂੰ ਕੀਤੀ ਅਪੀਲ, ਸੋਸ਼ਲ ਮੀਡੀਆ 'ਤੇ ਕਰੋ ਸਮਝਦਾਰੀ ਨਾਲ ਗੱਲ
NEXT STORY