ਨਵੀਂ ਦਿੱਲੀ : ਆਸਟਰੇਲੀਆ ਦੇ ਸਾਬਕਾ ਕਪਤਾਨ ਇਯਾਨ ਚੈਪਲ ਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਆਸਟਰੇਲੀਆ ਕ੍ਰਿਕਟਰ ਸਟੀਵਨ ਸਮਿਥ ਵਿਚੋਂ ਆਪਣੀ ਨਜ਼ਰ ਵਿਚ ਬਿਹਤਰ ਕ੍ਰਿਕਟਰ ਚੁਣਿਆ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਫਿਲਹਾਲ ਕੋਈ ਕ੍ਰਿਕਟ ਨਹੀਂ ਹੋ ਰਹੀ ਹੈ ਅਤੇ ਅਜਿਹੇ 'ਚ ਪੁਰਾਣੇ ਅਤੇ ਮੌਜੂਦਾ ਕ੍ਰਿਕਟਰ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ।

ਚੈਪਲ ਤੋਂ ਟਵਿੱਟਰ 'ਤੇ ਪੁੱਛਿਆ ਗਿਆ ਕਿ ਸਮਿਥ ਅਤੇ ਕੋਹਲੀ ਵਿਚੋਂ ਤੁਸੀਂ ਕਿਸ ਨੂੰ ਚੁਣਨਾ ਚਾਹੋਗੇ। ਤਾਂ ਚੈਪਲ ਨੇ ਜਵਾਬ ਦਿੱਤਾ ਕਪਤਾਨ ਦੇ ਰੂਪ ਜਾਂ ਬੱਲੇਬਾਜ਼ ਦੇ ਰੁਪ 'ਚ। ਇਸ 'ਤੇ ਯੂਜ਼ਰ ਨੇ ਕਿਹਾ ਤੁਸੀਂ ਹੀ ਦੱਸੋ।

ਫਿਰ ਚੈਪਲ ਨੇ ਜਵਾਬ ਦਿੱਤਾ, ''ਮੈਂ ਬਤੌਰ ਕਪਤਾਨ ਅਤੇ ਬੱਲੇਬਾਜ਼ ਦੋਵਾਂ ਦੇ ਰੂਪ 'ਚ ਕੋਹਲੀ ਨੂੰ ਹੀ ਚੁਣਾਂਗਾ।'' ਸਮਿਥ ਹਾਲਾਂਕਿ ਇਕ ਚੰਗੇ ਮੁਕਾਬਲੇਬਾਜ਼ ਹਨ ਪਰ ਚੈਪਲ ਨੇ ਕੋਹਲੀ ਨੂੰ ਚੁਣਿਆ, ਜਿਸ ਨੂੰ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼ ਕਿਹਾ ਜਾਂਦਾ ਹੈ। ਉਸ ਨੇ ਕੋਹਲੀ ਨੂੰ ਬਤੌਰ ਕਪਤਾਨ ਵੀ ਬਿਹਤਰ ਕਿਹਾ। ਦੱਸ ਦਈਏ ਕਿ ਚੈਪਲ ਨੂੰ ਆਸਟਰੇਲੀਆ ਦੇ ਹਮੇਸ਼ਾ ਲਈ ਸਰਵਸ੍ਰੇਸ਼ਠ ਬੱਲੇਬਾਜ਼ਾਂ ਵਿਚ ਮੰਨਿਆ ਜਾਂਦਾ ਹੈ। ਚੈਪਲ ਨੇ ਆਸਟਰੇਲੀਆ ਦੇ ਲਈ 75 ਟੈਸਟ ਅਤੇ 16 ਵਨਡੇ ਕੌਮਾਂਤਰੀ ਮੈਚ ਖੇਡੇ ਹਨ।
ਯੁਵਰਾਜ ਨੇ ਰੋਹਿਤ ਨੂੰ ਦਿੱਤੀ ਜਨਦਿਨ ਦੀ ਵਧਾਈ, ਹਿੱਟਮੈਨ ਨੇ ਕਰ ਦਿੱਤਾ ਟ੍ਰੋਲ
NEXT STORY