ਨਵੀਂ ਦਿੱਲੀ- ਭਾਰਤੀ ਮਹਿਲਾ ਟੀਮ ਦੀ ਓਪਨਰ ਸਮ੍ਰਿਤੀ ਮੰਧਾਨਾ ਨੂੰ ਸਭ ਤੋਂ ਪਹਿਲਾਂ ਪਛਾਣ ਤਦ ਮਿਲੀ ਸੀ ਜਦੋਂ ਉਸ ਨੇ ਅੰਡਰ-19 ਵੈਸਟ ਜ਼ੋਨ ਕ੍ਰਿਕਟ ਟੂਰਨਾਮੈਂਟ ਵਿਚ ਗੁਜਰਾਤ ਵਿਰੁੱਧ 150 ਗੇਂਦਾਂ ਵਿਚ 224 ਦੌੜਾਂ ਬਣਾ ਦਿੱਤੀਆਂ ਸਨ। ਸਮ੍ਰਿਤੀ ਦੀ ਇਹ ਪਾਰੀ ਭਾਰਤ ਦੇ ਸਾਬਕਾ ਕ੍ਰਿਕਟਰ ਰਾਹੁਲ ਦ੍ਰਾਵਿੜ ਨੂੰ ਕਾਫੀ ਪਸੰਦ ਆਈ ਸੀ। ਉਸ ਨੇ ਸਮ੍ਰਿਤੀ ਨੂੰ ਇਕ ਬੱਲਾ ਵੀ ਗਿਫਟ ਕੀਤਾ ਸੀ ਹਾਲਾਂਕਿ ਸਮ੍ਰਿਤੀ ਲਈ ਕ੍ਰਿਕਟ ਵਿਚ ਆਉਣਾ ਇੰਨਾ ਆਸਾਨ ਨਹੀਂ ਰਿਹਾ। ਉਸਦੀ ਮਾਂ ਚਾਹੁੰਦੀ ਸੀ ਕਿ ਉਹ ਟੈਨਿਸ ਖੇਡੇ ਪਰ ਸਮ੍ਰਿਤੀ ਨੇ ਆਪਣੀ ਮਿਹਨਤ ਨਾਲ ਅਜਿਹਾ ਮੁਕਾਮ ਹਾਸਲ ਕੀਤਾ ਕਿ ਅੱਜ ਲੱਖਾਂ ਲੜਕੀਆਂ ਉਸ ਤੋਂ ਪ੍ਰੇਰਣਾ ਲੈਂਦੀਆਂ ਹਨ। ਜੁਲਾਈ 1996 ਵਿਚ ਮੁੰਬਈ ਦੇ ਇਕ ਘਰ ਵਿਚ ਜਨਮੀ ਸਮ੍ਰਿਤੀ ਦਾ ਪਿਤਾ ਤੇ ਭਰਾ ਜ਼ਿਲਾ ਪੱਧਰ ਦੇ ਕ੍ਰਿਕਟਰ ਰਹਿ ਚੁੱਕੇ ਹਨ। ਅਰਜੁਨ ਐਵਾਰਡ ਹਾਸਲ ਕਰ ਚੁੱਕੀ ਸਮ੍ਰਿਤੀ ਨੂੰ ਉਸਦੇ ਫੈਂਸ ਲੇਡੀ ਤੇਂਦੁਲਕਰ ਦੇ ਨਾਂ ਨਾਲ ਵੀ ਬੁਲਾਉਂਦੇ ਹਨ। ਹਾਲਾਂਕਿ ਸਮ੍ਰਿਤੀ ਕਿਸੇ ਭਾਰਤੀ ਖਿਡਾਰੀ ਨੂੰ ਆਪਣਾ ਆਦਰਸ਼ ਨਹੀਂ ਮੰਨਦੀ। ਉਹ ਆਸਟਰੇਲੀਆਈ ਬੱਲੇਬਾਜ਼ ਮੈਥਿਊ ਹੈਡਿਨ ਦੀ ਬੱਲੇਬਾਜ਼ੀ ਕਲਾ ਦੀ ਮੁਰੀਦ ਹੈ।
ਜ਼ਿਕਰਯੋਗ ਹੈ ਕਿ ਸਮ੍ਰਿਤੀ ਨੇ ਸਿਰਫ 9 ਸਾਲ ਦੀ ਉਮਰ ਵਿਚ ਮਹਾਰਾਸ਼ਟਰ ਅੰਡਰ-15 ਟੀਮ ਵਿਚ ਖੇਡਣਾ ਸ਼ੁਰੂ ਕੀਤਾ ਸੀ। ਉਸ ਨੇ 10 ਅਪ੍ਰੈਲ 2013 ਵਿਚ ਬੰਗਲਾਦੇਸ਼ ਵਿਰੁੱਧ ਪਹਿਲਾ ਵਨ ਡੇ ਖੇਡਿਆ ਸੀ। ਆਪਣੇ ਕਰੀਅਰ ਦੇ 50 ਵਨ ਡੇ ਖੇਡ ਚੁੱਕੀ ਸਮ੍ਰਿਤੀ ਨੇ 4 ਸੈਂਕੜੇ, 10 ਅਰਧ ਸੈਂਕੜੇ ਲਾਉਂਦੇ ਹੋਏ 42.41 ਦੀ ਔਸਤ ਨਾਲ 1951 ਦੌੜਾਂ ਬਣਾਈਆਂ। ਉਥੇ ਹੀ ਸਮ੍ਰਿਤੀ ਟੈਸਟ (2) ਤੇ ਟੀ-20 ਇੰਟਰਨੈਸ਼ਨਲ ਮੈਚ (58) ਦਾ ਵੀ ਹਿੱਸਾ ਰਹਿ ਚੁੱਕੀ ਹੈ।
Serie A: ਵੇਰੋਨਾ ਨੇ ਅਟਲਾਂਟਾ ਨੂੰ ਬਰਾਬਰੀ 'ਤੇ ਰੋਕਿਆ, ਮਿਲਾਨ ਨੇ ਬੋਲੋਨਾ ਨੂੰ ਹਰਾਇਆ
NEXT STORY