ਨਵੀਂ ਦਿੱਲੀ—ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਐਥਲੀਟ ਆਯੋਗ ਅਤੇ ਐਡਕੋ ਗਰੁੱਪ ਦੇ ਸਹਿਯੋਗ ਨਾਲ ਭਾਰਤੀ ਓਲੰਪਿਕ ਸੰਘ (ਆਈ.ਓ.ਏ) ਨੇ ਪਹਿਲੀ ਵਾਰ ਆਈ.ਓ.ਸੀ. ਐਥਲੀਟ ਕਰੀਅਰ ਪ੍ਰੋਗਰਾਮ ਦਾ ਆਯੋਜਨ ਕੀਤਾ, ਇਹ ਇਸ ਪ੍ਰੋਗਰਾਮ ਦਾ ਪਹਿਲਾ ਪੜਾਅ ਸੀ, ਜਿਸ 'ਚ 16 ਤੋਂ 22 ਸਾਲ ਦੀ ਉਮਰ ਦੇ ਕਰੀਬ 32 ਖਿਡਾਰੀਆਂ ਨੇ ਹਿੱਸਾ ਲਿਆ, ਵਰਕਸ਼ਾਪ 'ਚ ਇਹ ਵੀ ਦੱਸਿਆ ਗਿਆ ਕਿ ਕਿਵੇ ਨੌਜਵਾਨ ਖਿਡਾਰੀ ਪੜ੍ਹਾਈ ਅਤੇ ਖੇਡਾਂ ਵਿਚਕਾਰ ਸੁਤੰਲਨ ਬਣਾ ਸਕਦੇ ਹਨ। ਇਸ ਤਰ੍ਹਾਂ ਦੇ ਕਈ ਸੈਸ਼ਨ ਹੋਏ।
ਭਾਰਤੀ ਓਲੰਪਿਕ ਸੰਘ ਦੇ ਮਹਾਸਚਿਵ ਰਾਜੀਵ ਮੇਹਤਾ ਨੇ ਕਿਹਾ ਕਿ ਪ੍ਰਤੀਯੋਗੀ ਖੇਡ ਹੁਣ ਹੋਰ ਜ਼ਿਆਦਾ ਚੁਣੌਤੀਪੂਰਣ ਹੋ ਗਏ ਹਨ ਅਤੇ ਸਮੇਂ ਦੇ ਨਾਲ ਖਿਡਾਰੀਆਂ ਦੇ ਸਮਰਥਨ ਦੀਆਂ ਜ਼ਰੂਰਤਾਂ ਨੂੰ ਵੀ ਬਦਲਣਾ ਚਾਹੀਦਾ ਹੈ। ਆਈ.ਸੀ.ਓ. ਐਥਲੀਟ ਕਰੀਅਰ ਅਜਿਹਾ ਪ੍ਰੋਗਰਾਮ ਹੈ ਜਿਸ 'ਚ ਖਿਡਾਰੀਆਂ ਨੂੰ ਖੇਡਾਂ ਅਤੇ ਕਰੀਅਰ ਦੋਵਾਂ 'ਚ ਸਫਲਤਾ ਦਿਵਾਉਣ 'ਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਆਈ.ਓ.ਏ. ਪੂਰੇ ਭਾਰਤ 'ਚ ਵੱਖ-ਵੱਖ ਸ਼ਹਿਰਾਂ 'ਚ ਐੱਸ.ਪੀ. ਵਰਕਸ਼ਾਪ ਆਯੋਜਿਤ ਕਰੇਗਾ ਅਤੇ ਆਉਣ ਵਾਲੇ ਸਾਲ 'ਚ ਇਸ ਤਰ੍ਹਾਂ ਦੀ ਕੋਈ ਹੋਰ ਪਹਿਲੂ ਸ਼ੁਰੂ ਕਰੇਗਾ। ਆਈ.ਓ.ਸੀ. ਦੇ ਐੱਸ.ਪੀ. ਟ੍ਰੇਨਿੰਗ ਅਤੇ ਸਾਬਕਾ ਓਲੰਪਿਕ ਅੰਜਲੀ ਭਾਗਵਤ ਅਤੇ ਜੋਵਿਨਾ ਚੂ ਨੇ ਵਰਕਸ਼ਾਪ ਦਾ ਆਯੋਜਨ ਕੀਤਾ, ਇਸਦੇ ਅੰਤ 'ਚ ਏਸ਼ੀਆਈ ਟੈਨਿਸ ਮਹਾਸੰਘ ਦੇ ਪ੍ਰਧਾਨ ਅਤੇ ਅੰਤਰਰਾਸ਼ਟਰੀ ਟੈਨਿਸ ਮਹਾਸੰਘ ਦੇ ਉਪ-ਪ੍ਰਧਾਨ ਅਨਿਲ ਖੰਨਾ ਵੀ ਮੌਜੂਦ ਸਨ।
ਕਦੇ ਮੈਚ ਫਿਕਸਿੰਗ ’ਚ ਘਿਰੇ ਸੀ ਇਹ ਖਿਡਾਰੀ, ਹੁਣ ਬਣ ਸਕਦੇ ਹਨ ਕੋਚ
NEXT STORY