ਤੂਰਿਨ- ਮੌਜੂਦਾ ਚੈਂਪੀਅਨ ਦਾਨਿਲ ਮੇਦਵੇਦੇਵ ਨੇ 2018 ਦੇ ਚੈਂਪੀਅਨ ਅਲੇਕਸਾਂਦਰ ਜ਼ਵੇਰੇਵ ਨੂੰ ਹਰਾ ਕੇ ਲਗਾਤਾਰ ਦੂਜੀ ਜਿੱਤ ਨਾਲ ਏ. ਟੀ. ਪੀ. ਫਾਈਨਲਸ ਟੈਨਿਸ ਟੂਰਨਾਮੈਂਟ ਦੇ ਸੈਮੀਫ਼ਾਈਨਲ 'ਚ ਜਗ੍ਹਾ ਬਣਾਈ। ਯਾਨਿਕ ਸਿਨਰ ਨੇ ਹਮਵਤਨ ਇਤਾਲਵੀ ਖਿਡਾਰੀ ਮੈਟੀਓ ਬੇਰੇਟਿਨੀ ਦੇ ਸੱਟ ਦਾ ਸ਼ਿਕਾਰ ਹੋਣ ਦੇ ਕਾਰਨ ਆਖ਼ਰੀ ਪਲਾਂ 'ਚ ਟੂਰਨਾਮੈਂਟ 'ਚ ਜਗ੍ਹਾ ਬਣਉਣ ਦੇ ਕੁਝ ਦੇਰ ਬਾਅਦ ਹੂਬਰਟ ਹਰਕਾਜ ਨੂੰ ਸਿੱਧੇ ਸੈੱਟਾਂ 'ਚ ਹਰਾਇਆ।
ਯੂ. ਐੱਸ. ਓਪਨ ਚੈਂਪੀਅਨ ਮੇਦਵੇਦੇਵ ਨੇ ਜ਼ਵੇਰੇਵ ਨੂੰ ਢਾਈ ਘੰਟੇ ਤਕ ਚਲੇ ਸੰਘਰਸ਼ਪੂਰਨ ਮੈਚ 'ਚ 6-3, 6-7 (3), 7-6 (6) ਨਾਲ ਹਰਾਇਆ। ਮੇਦਵੇਦੇਵ ਨੇ ਬਾਅਦ 'ਚ ਕਿਹਾ, 'ਯਕੀਨੀ ਤੌਰ 'ਤੇ ਇਹ ਯਾਦ ਰੱਖਣ ਯੋਗ ਮੈਚ ਸੀ। ਇਹ ਸ਼ਾਨਦਾਰ ਮੈਚ ਸੀ।' ਮੇਦਵੇਦੇਵ ਇਸ ਜਿੱਤ ਨਾਲ ਰੈੱਡ ਗਰੁੱਪ 'ਚ ਚੋਟੀ 'ਤੇ ਪਹੁੰਚ ਗਏ ਹਨ ਤੇ ਉਨ੍ਹਾਂ ਨੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਸੁਰੱਖਿਅਤ ਕੀਤੀ। ਇਸ ਗਰੁੱਪ ਤੋਂ ਬੇਰੇਟਿਨੀ ਸੱਟ ਦਾ ਸ਼ਿਕਾਰ ਹੋਣ ਕਾਰਨ ਜ਼ਵੇਰੇਵ ਦੇ ਖ਼ਿਲਾਫ਼ ਅੱਧੇ ਮੈਚ ਤੋਂ ਹਟ ਗਏ ਸਨ ਤੇ ਉਨ੍ਹਾਂ ਦੀ ਜਗ੍ਹਾ ਸਿਨਰ ਨੂੰ ਲਿਆ ਗਿਆ।
ਸਿਨਰ ਨੇ ਦੋ ਵਾਰ ਹਰਕਾਜ ਦੀ ਸਰਵਿਸ ਤੋੜ ਕੇ 6-2, 6-2 ਨਾਲ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਟੀਵੀ ਕੈਮਰੇ 'ਤੇ ਆਪਣੇ ਦਸਤਖ਼ਤ ਕਰਨ ਦੇ ਬਜਾਏ ਲਿਖਿਆ, 'ਮੈਟੀਓ ਤੁਸੀਂ ਆਰਦਸ਼ ਹੋ'। ਸਿਨਰ ਨੇ ਕਿਹਾ, 'ਮੈਂ ਮੈਟੀਓ ਲਈ ਇਹ ਟੂਰਨਾਮੈਂਟ ਖੇਡ ਰਿਹਾ ਹਾਂ '।
ਸੌਰਵ ਗਾਂਗੁਲੀ ਨੂੰ ICC 'ਚ ਮਿਲੀ ਅਹਿਮ ਜ਼ਿੰਮੇਵਾਰੀ, ਸੰਭਾਲਣਗੇ ਇਹ ਵੱਡਾ ਅਹੁਦਾ
NEXT STORY