ਲੰਡਨ : ਡੋਮਿਨਿਕ ਥੀਮ ਨੇ ਮੌਜੂਦਾ ਚੈਂਪੀਅਨ ਅਲੈਗਜ਼ੈਂਡਰ ਜਵੇਰੇਵ ਨੂੰ ਹਰਾ ਕੇ ਏ. ਟੀ. ਪੀ. ਫਾਈਨਲਜ਼ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ ਜਿੱਥੇ ਉਸ ਦਾ ਮੁਕਾਬਲਾ ਰੋਜਰ ਫੈਡਰਰ ਨੂੰ ਹਰਾਉਣ ਵਾਲੇ ਸਟੇਫਨੋਸ ਸਿਤਸਿਪਾਸ ਨਾਲ ਹੋਵੇਗਾ। ਆਸਟ੍ਰੀਆ ਦੇ 5ਵਾਂ ਦਰਜਾ ਪ੍ਰਾਪਤ ਥੀਮ ਨੇ ਸ਼ਨੀਵਾਰ ਨੂੰ ਖੇਡੇ ਗਏ ਸੈਮੀਫਾਈਨਲ ਵਿਚ ਜਰਮਨੀ ਦੇ ਜਵੇਰੇਵ ਨੂੰ 7-5, 6-3 ਨਾਲ ਹਰਾਇਆ। ਇਸ ਤੋਂ ਪਹਿਲਾਂ ਯੂਨਾਨ ਦੇ ਸਿਤਸਿਪਾਸ ਨੇ ਫੈਡਰਰ ਨੂੰ 6-3, 6-4 ਨਾਲ ਹਰਾਇਆ ਸੀ। ਸਿਤਸਿਪਾਸ ਪਹਿਲੀ ਵਾਰ ਇਸ ਟੂਰਨਾਮੈਂਟ ਵਿਚ ਖੇਡ ਰਹੇ ਹਨ। ਥੀਮ ਚੌਥੀ ਵਾਰ ਏ. ਟੀ. ਪੀ. ਫਾਈਨਲਜ਼ ਖੇਡ ਰਹੇ ਹਨ ਪਰ ਪਿਛਲੇ 3 ਮੌਕਿਆਂ 'ਤੇ ਉਹ ਸਿਰਫ 3 ਮੈਚ ਜਿੱਤ ਸਕੇ ਅਤੇ ਕਦੇ ਗਰੁਪ ਗੇੜ ਤੋਂ ਅੱਗੇ ਨਹੀਂ ਵੱਧ ਸਕੇ। ਦੂਜੇ ਪਾਸੇ ਫੈਡਰਰ ਤੋਂ 17 ਸਾਲ ਛੋਟੇ ਸਿਤਸਿਪਾਸ ਨੇ ਇਸ 38 ਸਾਲਾ ਧਾਕੜ ਖਿਡਾਰੀ ਦੀਆਂ 7ਵੀਂ ਵਾਰ ਚੈਂਪੀਅਨ ਬਣਨ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।
ਆਸਟਰੇਲੀਆ ਨੇ ਤੇਜ਼ ਗੇਂਦਬਾਜ਼ ਪੈਟਿਨਸਨ 'ਤੇ ਇਕ ਮੈਚ ਦੀ ਲੱਗੀ ਪਾਬੰਦੀ
NEXT STORY