ਸਪੋਰਟਸ ਡੈਸਕ— ਇੰਗਲੈਂਡ ਦੀ ਜ਼ਮੀਨ 'ਤੇ ਟੈਸਟ ਕ੍ਰਿਕਟ ਦੇ ਇਤਿਹਾਸ ਦੀ ਸਭ ਤੋਂ ਰੋਮਾਂਚਕ ਏਸ਼ੇਜ ਸੀਰੀਜ਼ 2019 ਦਾ ਆਗਾਜ ਹੋ ਚੁੱਕਿਆ ਹੈ। ਇੰਗਲੈਂਡ ਤੇ ਆਸਟਰੇਲੀਆ ਦੇ 'ਚ ਏਸ਼ੇਜ ਦਾ ਪਹਿਲਾ ਟੇਸਟ ਐਜਬੇਸਟਨ ਦੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ ਪਹਿਲੇ ਦਿਨ ਦੀ ਖੇਡ 'ਚ ਆਸਟਰੇਲੀਆ ਦੀ ਟੀਮ ਸਿਰਫ 284 ਦੌੜਾਂ ਦੇ ਸਕੋਰ 'ਤੇ ਢੇਰ ਹੋ ਗਈ। ਆਸਟਰੇਲੀਆ ਲਈ ਸਟੀਵ ਸਮਿਥ ਨੇ ਕਾਬਿਲੇ ਤਰੀਫ 144 ਦੌੜਾਂ ਦੀ ਪਾਰੀ ਖੇਡੀ, ਜਦੋਂ ਕਿ ਇੰਗਲੈਂਡ ਲਈ ਸਟੁਅਰਟ ਬਰਾਡ ਸਭ ਤੋਂ ਜ਼ਿਆਦਾ ਪੰਜ ਵਿਕਟਾਂ ਲੈਣ 'ਚ ਕਾਮਯਾਬ ਹੋਏ। ਵਿਰਾਟ ਕੋਹਲੀ ਦਾ ਤੋੜਿਆ ਰਿਕਾਰਡ
ਟੈਸਟ ਕ੍ਰਿਕਟ 'ਚ ਸਮਿਥ ਨੇ 118ਵੀਂ ਪਾਰੀ 'ਚ 24ਵਾਂ ਤੇ ਏਸ਼ੇਜ ਦਾ 9ਵਾਂ ਸੈਂਕੜਾ ਪੂਰਾ ਕੀਤਾ। ਆਸਟਰੇਲੀਆ ਲਈ ਏਸ਼ੇਜ 'ਚ ਸਟੀਵ ਸਮਿਥ ਸਭ ਤੋਂ ਜ਼ਿਆਦਾ ਸੈਕੜੇ ਲਗਾਉਣ ਵਾਲੇ ਤੀਜੇ ਖਿਡਾਰੀ ਬਣੇ। ਸਟੀਵ ਸਮਿਥ ਨਾਲ ਪਹਿਲਾਂ ਸਰ ਡੋਨਾਲਡ ਬਰੈਡਮੈਨ (19) ਤੇ ਸਟੀਵ ਜਾਂ (10) ਦੇ ਨਾਂ ਨਾਲ ਆਉਂਦੇ ਹਨ। ਸਟੀਵ ਸਮਿਥ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਤੇਜ਼ 24 ਸ਼ਤਕ ਲਗਾਉਣ ਵਾਲੇ ਦੁਨੀਆ ਦੇ ਦੂਜੇ ਬੱਲੇਬਾਜ਼ ਬਣ ਗਏ ਹਨ ਸਟੀਵ ਸਮਿਥ ਨੇ ਇਹ ਰਿਕਾਰਡ ਬਣਾਉਣ ਦੇ ਨਾਲ ਹੀ, ਟੀਮ ਇੰਡੀਆ ਦੇ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ। ਕੋਹਲੀ ਨੇ ਇਹ ਮੁਕਾਮ 123 ਪਾਰੀਆਂ 'ਚ ਹਾਸਲ ਕੀਤਾ ਸੀ। ਇੰਗਲੈਂਡ 'ਚ ਇਕ ਹਜ਼ਾਰ ਦੌੜਾਂ ਕੀਤੀਆਂ ਪੂਰੀਆਂ
ਸਟੀਵ ਸਮਿਥ ਨੇ ਇੰਗਲੈਂਡ ਦੀਆਂ ਜ਼ਮੀਨ 'ਤੇ ਟੈਸਟ ਕ੍ਰਿਕਟ 'ਚ ਆਪਣੇ ਇਕ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। ਇੰਗਲੈਂਡ 'ਚ ਸਟੀਵ ਸਮਿਥ ਹੁਣ ਤੱਕ (1097) ਦੌੜਾਂ ਬਣਾ ਚੁੱਕੇ ਹਨ। ਇਹ ਵਿਸ਼ੇਸ਼ ਉਪਲੱਬਧੀ ਹਾਸਲ ਕਰਨ ਵਾਲੇ ਸਮਿਥ ਦੁਨੀਆ ਦੇ 96ਵੇਂ, ਜਦੋਂ ਕਿ ਆਸਟਰੇਲੀਆ ਦੇ ਸਿਰਫ 17ਵੇਂ ਖਿਡਾਰੀ ਬਣੇ।
ਸਾਬਕਾ ਪ੍ਰਸਿੱਧ ਕ੍ਰਿਕਟਰ ਮਰਚੰਟ ਦੇ ਨਾਂ 'ਤੇ ਹੋਵੇਗਾ CCI ਦਾ ਇਕ ਗੇਟ
NEXT STORY