ਮੁੰਬਈ— ਕ੍ਰਿਕਟ ਕਲੱਬ ਆਫ ਇੰਡੀਆ (ਸੀ.ਸੀ.ਆਈ.) ਦੇ ਇਕ ਗੇਟ ਦਾ ਨਾਂ ਮੁੰਬਈ ਦੇ ਸਾਬਕਾ ਬੱਲੇਬਾਜ਼ ਵਿਜੇ ਮਰਚੰਟ ਦੇ ਨਾਂ 'ਤੇ ਰਖਿਆ ਜਾਵੇਗਾ। ਇਸ ਵਕਾਰੀ ਕਲੱਬ ਦੇ ਇਕ ਅਹੁਦੇਦਾਰ ਨੇ ਪੱਤਰਕਾਰਾਂ ਨੂੰ ਇਸ ਦੀ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪ੍ਰਬੰਧਨ ਕਮੇਟੀ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਹੈ। ਇਸ ਕਲੱਬ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਮਰਚੰਟ ਦੇ ਨਾਂ 'ਤੇ ਚਰਚਗੇਟ ਵੱਲ ਦਿਨਸ਼ਾਅ ਵੇਚਾ ਰੋਡ ਸਥਿਤ ਗੇਟ ਦਾ ਨਾਂ ਰਖਿਆ ਜਾਵੇਗਾ। ਘਰੇਲੂ ਕ੍ਰਿਕਟ 'ਚ ਮੁੰਬਈ ਦੀ ਨੁਮਾਇੰਦਗੀ ਕਰਨ ਵਾਲੇ ਮਰਚੰਟ ਨੇ ਭਾਰਤ ਲਈ 10 ਟੈਸਟਾਂ 'ਚ 849 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਦਿਹਾਂਤ 1987 'ਚ ਹੋਇਆ ਸੀ। ਉਹ 1971 ਅਤੇ 1985 ਤਕ ਸੀ.ਸੀ.ਆਈ. ਦੇ ਪ੍ਰਧਾਨ ਰਹੇ ਸਨ।

ਸੀ.ਸੀ.ਆਈ. ਦੇਸ਼ ਦੇ ਸਭ ਤੋਂ ਵੱਕਾਰੀ ਕਲੱਬਾਂ 'ਚੋਂ ਇਕ ਹੈ ਅਤੇ ਇਸ ਕੋਲ ਦੱਖਣੀ ਮੁੰਬਈ ਦਾ ਬ੍ਰੇਬੋਨ ਸਟੇਡੀਅਮ ਹੈ। ਸੀ.ਸੀ.ਆਈ. ਨੇ ਇਸ ਤੋਂ ਪਹਿਲਾਂ ਆਪਣੇ ਇਕ ਗੇਟ ਦਾ ਨਾਂ ਸਾਬਕਾ ਮੁੱਖਚੋਣਕਰਤਾ ਰਾਜਸਿੰਘ ਡੁੰਗਰਪੁਰ ਦੇ ਨਾਂ 'ਤੇ ਰਖਿਆ ਸੀ, ਜਿਨ੍ਹਾਂ ਨੂੰ ਰਾਸ਼ਟਰੀ ਟੀਮ 'ਚ ਪਹਿਲੀ ਪਾਰ ਸਚਿਨ ਤੇਂਦੁਲਕਰ ਨੂੰ ਚੁਣਨ ਦਾ ਸਿਹਰਾ ਦਿੱਤਾ ਜਾਂਦਾ ਹੈ। ਸੀ.ਸੀ.ਆਈ. ਅਧਿਕਾਰੀ ਨੇ ਕਿਹਾ ਕਿ ਗੇਟ ਦੇ ਨਾਮਕਰਨ ਸਮਾਰੋਹ 'ਚ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕ ਗੈਟਿੰਗ ਅਤੇ ਭਾਰਤ ਦੇ ਸਾਬਕਾ ਕਪਤਾਨ ਨਾਰੀ ਕਾਂਟਰੈਕਟਰ ਸਮੇਤ ਕਈ ਪ੍ਰਮੱਖ ਕ੍ਰਿਕਟਰਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਰਵਿਚੰਦਰਨ ਅਸ਼ਵਿਨ ਦੀ ਗੇਂਦਬਾਜ਼ੀ ਨੂੰ ਲੈ ਕੇ ਇਸ ਆਸਟਰੇਲੀਅਨ ਗੇਂਦਬਾਜ਼ ਨੇ ਦਿੱਤਾ ਵੱਡਾ ਬਿਆਨ
NEXT STORY