ਟੋਕੀਓ- ਜਾਪਾਨ ਦੀ ਫੁੱਟਬਾਲ ਜੇ-ਲੀਗ ਦੀ ਫਰਸਟ ਡਿਵੀਜ਼ਨ ਟੀਮ ਨਾਗੋਆ ਗ੍ਰੈਂਪਸ ਦੇ ਆਸਟਰੇਲੀਆਈ ਗੋਲਕੀਪਰ ਮਿਸ਼ੇਲ ਲੈਂਗੇਰਕ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਲੈਂਗੇਰਕ ਕੋਰੋਨਾ ਤੋਂ ਪੀੜਤ ਹੋਣ ਵਾਲੇ ਕਲੱਬ ਦੇ ਦੂਜੇ ਖਿਡਾਰੀ ਹਨ। ਜਾਪਾਨ ਦੀ ਸਮਾਚਾਰ ਏਜੰਸੀ ਕਿਓਡੋ ਦੀ ਰਿਪੋਰਟ ਦੇ ਅਨੁਸਾਰ, ਆਸਟਰੇਲੀਆ ਦੇ ਲਈ ਅੱਠ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਲੈਂਗੇਰਕ 'ਚ ਹਾਲਾਂਕਿ ਕਿਸੇ ਤਰ੍ਹਾਂ ਦੇ ਲੱਛਣ ਨਜ਼ਰ ਨਹੀਂ ਆਏ ਸਨ। ਸਮਾਚਾਰ ਏਜੰਸੀ ਸਿੰਹੁਆ ਦੀ ਰਿਪੋਰਟ ਦੇ ਅਨੁਸਾਰ ਇਸ ਤੋਂ ਪਹਿਲਾਂ ਨਾਗੋਆ ਦੇ ਸਟ੍ਰਾਈਕਰ ਮੂ ਕਾਨਾਜਾਕੀ ਦੀ ਰਿਪੋਰਟ ਪਾਜ਼ੇਟਿਵ ਆਈ ਸੀ। 31 ਸਾਲ ਦੇ ਕਾਨਾਜਾਕੀ ਨੇ ਟੀਮ ਦੇ ਟ੍ਰੇਨਿੰਗ ਤੋਂ ਬਾਅਦ ਸਿਰ ਦਰਦ ਤੋ ਬੁਖਾਰ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਉਸਦੀ ਕੋਰੋਨਾ ਜਾਂਚ ਕਰਵਾਈ ਗਈ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ।
ਇਸ ਤੋਂ ਬਾਅਦ ਉਸਦੇ ਸੰਪਰਕ 'ਚ ਆਏ 26 ਖਿਡਾਰੀਆਂ ਨੇ ਆਪਣਾ ਟੈਸਟ ਕਰਵਾਇਆ। ਲੈਂਗੇਰਕ ਜਨਵਰੀ 2018 'ਚ ਨਾਗੋਆ ਨਾਲ ਜੁੜੇ ਸਨ। ਇਸ ਤੋਂ ਪਹਿਲਾਂ ਉਹ ਬੁੰਡੇਸਲੀਗਾ ਦੇ ਡਾਰਟਮੰਡ ਤੇ ਸਟਟਗਾਰਡ ਵਰਗੇ ਕਲੱਬਾਂ ਵਲੋਂ ਖੇਡ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਜੇ-ਲੀਗ ਦੇ ਦੋਬਾਰਾ ਸੀਜ਼ਨ ਸ਼ੁਰੂ ਕਰਨ ਦੀਆਂ ਤਿਆਰੀਆਂ ਨੂੰ ਝਟਕਾ ਲੱਗ ਸਕਦਾ ਹੈ।
2021 'ਚ ਜੇਕਰ ਨਹੀਂ ਹੋਇਆ ਓਲੰਪਿਕ ਤਾਂ ਹੋਵੇਗਾ ਰੱਦ : IOC ਅਧਿਕਾਰੀ
NEXT STORY