ਸਪੋਰਟਸ ਡੈਸਕ- ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਟੀ-20 ਸੀਰੀਜ਼ ਦਾ ਆਖ਼ਰੀ ਅਤੇ ਪੰਜਵਾਂ ਮੁਕਾਬਲਾ ਅੱਜ ਬ੍ਰਿਸਬੇਨ ਦੇ ਗਾਬਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਬਿਨਾ ਵਿਕਟ ਗੁਆਏ 52 ਦੌੜਾਂ ਬਣਾਈਆਂ ਸਨ ਕਿ ਮੀਂਹ ਪੈਣ ਲੱਗਾ। ਸਿੱਟੇ ਵਜੋਂ ਮੈਚ ਨੂੰ ਰੋਕਣਾ ਪਿਆ। ਭਾਰਤੀ ਪਲੇਇੰਗ ਇਲੈਵਨ 'ਚੋਂ ਤਿਲਕ ਵਰਮਾ ਬਾਹਰ ਹੋਇਆ ਹੈ ਜਦਕਿ ਰਿੰਕੂ ਸਿੰਘ ਨੂੰ ਮੌਕਾ ਮਿਲਿਆ ਹੈ। ਭਾਰਤ ਸੀਰੀਜ਼ ਵਿਚ 2-1 ਦੀ ਬੜ੍ਹਤ ਪਹਿਲਾਂ ਹੀ ਬਣਾ ਚੁੱਕਾ ਹੈ, ਪਰ ਉਹ ਇਸ ਦੌਰੇ ਦਾ ਸਮਾਪਨ ਸ਼ਾਨਦਾਰ ਸੀਰੀਜ਼ ਜਿੱਤ ਨਾਲ ਕਰਨਾ ਚਾਹੇਗਾ।
ਟੀਮਾਂ:
ਭਾਰਤ (ਪਲੇਇੰਗ ਇਲੈਵਨ): ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਿਵਮ ਦੂਬੇ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ
ਆਸਟਰੇਲੀਆ (ਪਲੇਇੰਗ ਇਲੈਵਨ): ਮਿਸ਼ੇਲ ਮਾਰਸ਼ (ਕਪਤਾਨ), ਮੈਥਿਊ ਸ਼ਾਰਟ, ਜੋਸ਼ ਇੰਗਲਿਸ (ਵਿਕਟਕੀਪਰ), ਟਿਮ ਡੇਵਿਡ, ਜੋਸ਼ ਫਿਲਿਪ, ਮਾਰਕਸ ਸਟੋਇਨਿਸ, ਗਲੇਨ ਮੈਕਸਵੈੱਲ, ਬੇਨ ਡਵਾਰਸ਼ੁਇਸ, ਜ਼ੇਵੀਅਰ ਬਾਰਟਲੇਟ, ਨਾਥਨ ਐਲਿਸ, ਐਡਮ ਜ਼ਾਂਪਾ
ਦੱਖਣੀ ਅਫਰੀਕਾ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਲਈ ਬੁਰੀ ਖ਼ਬਰ, ਮੈਚ ਦੌਰਾਨ ਧਾਕੜ ਕ੍ਰਿਕਟਰ ਹੋਇਆ ਜ਼ਖ਼ਮੀ
NEXT STORY