ਸਿਡਨੀ— ਮਾਰਨਸ ਲਾਬੂਚਾਨੇ (ਅਜੇਤੂ 130) ਦੇ ਜ਼ਬਰਦਸਤ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਤੀਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ ਨਿਊਜ਼ੀਲੈਂਡ ਵਿਰੁੱਧ 3 ਵਿਕਟਾਂ 'ਤੇ 283 ਦੌੜਾਂ ਬਣਾ ਲਈਆਂ ਸਨ। ਆਸਟਰੇਲੀਆ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ ਪਹਿਲੇ ਦਿਨ 90 ਓਵਰਾਂ ਦੀ ਖੇਡ ਵਿਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਪਹਿਲੀ ਪਾਰੀ ਵਿਚ ਲਾਬੂਚਾਨੇ 130 ਦੌੜਾਂ ਤੇ ਮੈਥਿਊ ਵੇਡ 22 ਦੌੜਾਂ ਬਣਾ ਕੇ ਅਜੇਤੂ ਕ੍ਰੀਜ਼ 'ਤੇ ਹਨ। ਸਟੀਵ ਸਮਿਥ ਨੇ 63 ਦੌੜਾਂ ਤੇ ਡੇਵਿਡ ਵਾਰਨਰ ਨੇ 45 ਦੌੜਾਂ ਦੀਆਂ ਹੋਰ ਵੱਡੀਆਂ ਪਾਰੀਆਂ ਖੇਡੀਆਂ।

ਮੇਜ਼ਬਾਨ ਟੀਮ ਦੀ ਸ਼ੁਰੂਆਤ ਬਹੁਤ ਚੰਗੀ ਨਹੀਂ ਰਹੀ ਤੇ ਓਪਨਰ ਡੇਵਿਡ ਵਾਰਨਰ ਨੇ ਜੋ ਬਰਨਸ ਨਾਲ ਮਿਲ ਕੇ ਪਹਿਲੀ ਵਿਕਟ ਲਈ 39 ਦੌੜਾਂ ਦੀ ਪਾਰੀ ਖੇਡੀ। ਬਰਨਸ ਨੂੰ ਕੌਲਿਨ ਡੀ ਗ੍ਰੈਂਡਹੋਮ ਨੇ ਰੋਸ ਟੇਲਰ ਹੱਥੋਂ ਕੈਚ ਕਰਵਾ ਕੇ ਆਸਟਰੇਲੀਆ ਦੀ ਪਹਿਲੀ ਵਿਕਟ ਲਈ। ਬਰਨਸ ਨੇ 39 ਗੇਂਦਾਂ ਦੀ ਪਾਰੀ ਵਿਚ 3 ਚੌਕਿਆਂ ਦੀ ਮਦਦ ਨਾਲ 18 ਦੌੜਾਂ ਬਣਾਈਆਂ।

ਵਾਰਨਰ ਨੇ 80 ਗੇਂਦਾਂ ਦੀ ਪਾਰੀ ਵਿਚ 3 ਚੌਕਿਆਂ ਦੀ ਮਦਦ ਨਾਲ 45 ਦੌੜਾਂ ਦੀ ਪਾਰੀ ਖੇਡੀ। ਵਾਰਨਰ ਆਪਣੇ 24ਵੇਂ ਅਰਧ ਸੈਂਕੜੇ ਤੋਂ ਸਿਰਫ 5 ਦੌੜਾਂ ਹੀ ਦੂਰ ਸੀ ਕਿ ਨੀਲ ਵੈਗਨਰ ਨੇ ਉਸ ਨੂੰ ਗ੍ਰੈਂਡਹੋਮ ਹੱਥੋਂ ਕੈਚ ਕਰਵਾ ਕੇ ਆਸਟਰੇਲੀਆ ਦੀ ਦੂਜੀ ਵਿਕਟ ਟੀਮ ਦੀਆਂ 95 ਦੌੜਾਂ 'ਤੇ ਕੱਢ ਲਈ। ਇਸ ਤੋਂ ਬਾਅਦ ਲਾਬੂਚਾਨੇ ਤੇ ਸਮਿਥ ਨੇ ਮਿਲ ਕੇ ਤੀਜੀ ਵਿਕਟ ਲਈ 156 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਕਰ ਕੇ ਟੀਮ ਨੂੰ 251 ਦੇ ਸਕੋਰ ਤਕ ਪਹੁੰਚਾਇਆ।
ਸਮਿਥ ਨੇ 182 ਗੇਂਦਾਂ ਦੀ ਪਾਰੀ ਵਿਚ 4 ਚੌਕਿਆਂ ਦੀ ਮਦਦ ਨਾਲ 63 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਸਮਿਥ ਦੇ ਟੈਸਟ ਕਰੀਅਰ ਦਾ ਇਹ 27ਵਾਂ ਅਰਧ ਸੈਂਕੜਾ ਹੈ। ਉਸ ਨੂੰ ਵੀ ਗ੍ਰੈਂਡਹੋਮ ਨੇ ਟੇਲਰ ਹੱਥੋਂ ਕੈਚ ਕਰਵਾ ਕੇ ਆਪਣਾ ਸ਼ਿਕਾਰ ਬਣਾਇਆ। ਲਾਬੂਚਾਨੇ ਇਕ ਪਾਸੇ ਸੰਭਾਲ ਕੇ ਖੇਡਦਾ ਰਿਹਾ ਤੇ 210 ਗੇਂਦਾਂ ਦੀ ਪਾਰੀ ਵਿਚ 12 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 130 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡ ਕੇ ਅਜੇਤੂ ਕ੍ਰੀਜ਼ 'ਤੇ ਡਟਿਆ ਹੋਇਆ ਹੈ। ਲਾਬੂਚਾਨੇ ਦੇ ਨਾਲ ਵੇਡ ਦੂਜੇ ਪਾਸੇ 'ਤੇ 22 ਦੌੜਾਂ ਬਣਾ ਕੇ ਅਜੇਤੂ ਹੈ। ਉਸ ਨੇ 30 ਗੇਂਦਾਂ ਦੀ ਪਾਰੀ ਵਿਚ 2 ਚੌਕੇ ਤੇ 1 ਛੱਕਾ ਲਾਇਆ। ਸਿਡਨੀ ਕ੍ਰਿਕਟ ਗਰਾਊਂਡ 'ਤੇ ਲਾਬੂਚਾਨੇ ਦਾ ਇਹ ਇਸ ਸੈਸ਼ਨ ਦੀਆਂ 7 ਪਾਰੀਆਂ ਵਿਚ ਚੌਥਾ ਟੈਸਟ ਸੈਂਕੜਾ ਹੈ।
ਫਿੱਟ ਹੋਏ ਬੁਮਰਾਹ ਨੇ ਕੀਤਾ ਨੈੱਟ 'ਚ ਅਭਿਆਸ
NEXT STORY