ਰੋਜਰਸ (ਅਮਰੀਕਾ)- ਆਸਟਿਨ ਆਰਨੇਸਟ ਨੇ ਆਖਰੀ ਦੌਰ 'ਚ ਅੱਠ ਅੰਡਰ 63 ਦਾ ਸ਼ਾਨਦਾਰ ਸਕੋਰ ਬਣਾ ਕੇ ਅੰਨਾ ਨੋਰਡਕਵਿਸਟ 'ਤੇ ਦੋ ਸ਼ਾਟ ਦੀ ਜਿੱਤ ਨਾਲ ਵਾਲਮਾਰਟ ਐੱਨ. ਡਬਲਯੂ ਅਰਕਾਸਸਾਨ ਚੈਂਪੀਅਨਸ਼ਿਪ ਦਾ ਖਿਤਾਬ ਹਾਸਲ ਕੀਤਾ। ਇਹ ਮਹਿਲਾ ਪੇਸ਼ੇਵਰ ਗੋਲਫ (ਐੱਲ. ਪੀ. ਜੀ. ਏ.) ਟੂਰ 'ਚ ਉਸਦਾ ਦੂਜਾ ਖਿਤਾਬ ਹੈ। ਅਰਨੇਸਟ ਆਖਰੀ ਦੌਰ ਤੋਂ ਪਹਿਲਾਂ ਨੋਰਡਕਵਿਸਟ ਤੋਂ ਚਾਰ ਸ਼ਾਟ ਪਿੱਛੇ ਸੀ ਪਰ ਉਨ੍ਹਾਂ ਨੇ ਦਿਨ ਦਾ ਸਰਵਸੇਸ਼ਠ ਸਕੋਰ ਬਣਾਇਆ।
ਐਤਵਾਰ ਨੂੰ ਪਿਨਾਕਲ ਕੰਟਰੀ ਕਲੱਬ 'ਚ ਦਸ ਬਰਡੀ ਬਣਾਈ ਅਤੇ ਇਸ ਵਿਚਾਲੇ ਦੋ ਬੋਗੀ ਕੀਤੀ। ਉਹ ਇਸ ਮੁਕਾਬਲੇ 'ਚ ਜਿੱਤ ਦਰਜ ਕਰਨ ਵਾਲੀ ਦੂਜੀ ਅਮਰੀਕੀ ਗੋਲਫਰ ਬਣ ਗਈ ਹੈ। ਉਸ ਤੋਂ ਪਹਿਲਾਂ 2014 'ਚ ਸਟੇਸੀ ਲੁਈਸ ਨੇ ਇੱਥੇ ਖਿਤਾਬ ਜਿੱਤਿਆ ਸੀ। ਨੋਰਡਕਵਿਸਟ ਨੇ ਪਹਿਲੇ ਦੋ ਦੌਰ 'ਚ 64 ਤੇ 62 ਦਾ ਸਕੋਰ ਬਣਾਇਆ ਸੀ ਪਰ ਤੀਜੇ ਤੇ ਆਖਰੀ ਦੌਰ 'ਚ ਉਹ 69 ਦਾ ਸਕੋਰ ਬਣਾ ਸਕੀ। ਐਂਜੋਲਾ ਸਟੈਨਫੋਰਡ ਤੇ ਨੇਲੀ ਕੋਰਡਾ ਸੰਯੁਕਤ ਤੀਜੇ ਸਥਾਨ 'ਤੇ ਰਹੀ। ਉਸ ਤੋਂ ਬਾਅਦ ਜੇਨੀ ਸ਼ਿਨ ਤੇ ਸੇਈ ਯੰਗ ਕਿਮ ਦਾ ਨੰਬਰ ਆਉਂਦਾ ਹੈ।
ਲਿਓਨ ਨੇ ਲਗਾਤਾਰ 5ਵੀਂ ਵਾਰ 'ਮਹਿਲਾ ਚੈਂਪੀਅਨਸ' ਦਾ ਖਿਤਾਬ ਜਿੱਤਿਆ
NEXT STORY