ਸਪੋਰਟਸ ਡੈਸਕ : ਆਸਟ੍ਰੇਲੀਆ ਦੇ ਸਾਬਕਾ ਸਪਿਨਰ ਸ਼ੇਨ ਵਾਰਨ ਮੋਟਰਸਾਈਕਲ ਚਲਾਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ। ਹਾਲਾਂਕਿ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ, ਫਿਰ ਵੀ ਉਹ ਚੈੱਕਅਪ ਲਈ ਹਸਪਤਾਲ ’ਚ ਦਾਖਲ ਹਨ। ਵਾਰਨ ਆਪਣੇ ਪੁੱਤਰ ਜੈਕਸਨ ਨਾਲ ਆਪਣਾ ਮੋਟਰਸਾਈਕਲ ਚਲਾ ਰਹੇ ਸਨ, ਜਦੋਂ ਉਹ ਡਿੱਗੇ ਤਾਂ 15 ਮੀਟਰ ਤੋਂ ਜ਼ਿਆਦਾ ਦੂਰੀ ਤਕ ਘਿਸੜਦੇ ਚਲੇ ਗਏ। ਹਾਦਸੇ ਤੋਂ ਬਾਅਦ ਸ਼ੇਨ ਵਾਰਨ ਨੇ ਕਿਹਾ ਕਿ ਮੈਂ ਥੋੜ੍ਹਾ ਜ਼ਖ਼ਮੀ ਹਾਂ ਤੇ ਬਹੁਤ ਦੁਖੀ ਹਾਂ। ਵਾਰਨ ਹਾਦਸੇ ਤੋਂ ਤੁਰੰਤ ਬਾਅਦ ਹਸਪਤਾਲ ਨਹੀਂ ਗਏ ਪਰ ਬਾਅਦ ’ਚ ਜਦੋਂ ਉਹ ਸੌਂ ਕੇ ਉੱਠੇ ਤਾਂ ਉਨ੍ਹਾਂ ਨੂੰ ਕਈ ਥਾਵਾਂ ’ਤੇ ਦਰਦ ਮਹਿਸੂਸ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ’ਚ ਦਾਖਲ ਹੋ ਕੇ ਚੈੱਕਅਪ ਕਰਵਾਇਆ।
52 ਸਾਲਾ ਗੇਂਦਬਾਜ਼ ਸ਼ੇਨ ਵਾਰਨ ਇਸ ਡਰ ਤੋਂ ਹਸਪਤਾਲ ਗਏ ਕਿ ਸ਼ਾਇਦ ਉਨ੍ਹਾਂ ਦਾ ਪੈਰ ਟੁੱਟ ਗਿਆ ਹੈ ਜਾਂ ਉਨ੍ਹਾਂ ਦੇ ਚੂਲ੍ਹੇ ’ਚ ਸੱਟ ਲੱਗੀ ਹੈ। ਇਸ ਹਾਦਸੇ ਤੋਂ ਬਾਅਦ ਵੀ ਆਸਟ੍ਰੇਲੀਆਈ ਸਪਿਨਰ ਅਜੇ ਵੀ ਆਗਾਮੀ ਏਸ਼ੇਜ਼ ਸੀਰੀਜ਼ ਲਈ ਪ੍ਰਸਾਰਣ ਕਰਤੱਵਾਂ ਨੂੰ ਨਿਭਾਉਣ ਦੀ ਉਮੀਦ ਕਰਦੇ ਹਨ, ਜੋ 8 ਦਸੰਬਰ ਤੋਂ ਗਾਬਾ ਵਿਚ ਸ਼ੁਰੂ ਹੋ ਰਹੀ ਹੈ। ਆਸਟ੍ਰੇਲੀਆਈ ਮੀਡੀਆ ’ਚ ਆਈ ਖ਼ਬਰ ਅਨੁਸਾਰ ਵਾਰਨ ਮੈਲਬੋਰਨ ਵਿਚ ਆਪਣੇ ਪੁੱਤਰ ਜੈਕਸਨ ਨਾਲ ਆਪਣੇ 300 ਕਿਲੋ ਭਾਰੇ ਮੋਟਰਸਾਈਕਲ ਦੀ ਸਵਾਰੀ ਕਰ ਰਹੇ ਸਨ ਤੇ ਇਸੇ ਸਮੇਂ ਮੋਟਰਸਾਈਕਲ ਫਿਸਲ ਗਿਆ ਤੇ ਉਹ ਹਾਦਸਾਗ੍ਰਸਤ ਹੋ ਗਏ।
ਅਸ਼ਵਿਨ ਨੇ ਹਰਭਜਨ ਨੂੰ ਛੱਡਿਆ ਪਿੱਛੇ, ਟੈਸਟ ’ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਬਣੇ
NEXT STORY