ਲੰਡਨ— ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜਾਨ ਹੇਸਟਿੰਗਸ ਇੰਗਲਿਸ ਕਾਊਂਟੀ 'ਚ ਖੇਡਦ ਸਮੇਂ ਪੈਰ 'ਤੇ ਸੱਟ ਲਗਵਾ ਬੈਠਾ ਅਤੇ ਉਹ ਉਪਚਾਰ ਅਤੇ ਰੀਹੈਬ ਲਈ ਹੀ ਸਵਦੇਸ਼ ਵਾਪਸ ਜਾਣਗੇ। 31 ਸਾਲਾਂ ਹੇਸਟਿੰਗ ਜੂਨ 'ਚ ਸਮਾਪਤ ਚੈਂਪੀਅਨਸ ਟਰਾਫੀ 'ਚ ਆਸਟਰੇਲੀਆਈ ਟੀਮ ਦਾ ਹਿੱਸਾ ਸੀ। ਸਸੇਕਸ ਦੇ ਖਿਲਾਫ ਖੇਡਦੇ ਹੋਏ ਪੈਰ 'ਚ ਸੱਟ ਲਗਵਾ ਬੈਠਾ। ਟੀਮ ਦੇ ਸੂਤਰਾਂ ਨੇ ਇਕ ਬਿਆਨ 'ਚ ਦੱਸਿਆ ਕਿ ਹੇਸਟਿੰਗ ਦੀ ਸੱਟ ਦੀ ਐੱਮ. ਆਰ. ਆਈ. ਕਰਵਾਈ ਗਈ ਹੈ ਅਤੇ ਉਸ ਦੀ ਸੱਟ ਗੰਭੀਰ ਹੈ। ਉਹ ਕੁਝ ਦਿਨਾਂ ਤੱਕ ਖੇਡ ਤੋਂ ਦੂਰ ਰਹਿ ਸਕਦਾ ਹੈ।
ਜ਼ਿਕਰਯੋਗ ਹੈ ਕਿ ਆਸਟਰੇਲੀਆਈ ਟੀਮ ਨੂੰ ਅੱਗੇ ਕਈ ਕ੍ਰਿਕਟ ਸੀਰੀਜ਼ ਖੇਡਣੀ ਹੈ ਅਤੇ ਟੀਮ ਨੂੰ ਉਮੀਦ ਹੈ ਕਿ ਹੇਸਟਿੰਗ ਸੱਟ ਤੋਂ ਵਾਪਸੀ ਕਰਦੇ ਹੋਏ ਜ਼ਲਦੀ ਹੀ ਟੀਮ 'ਚ ਨਜ਼ਰ ਆਵੇਗਾ। ਆਸਟਰੇਲੀਆ ਨੂੰ ਸਤੰਬਰ ਅਤੇ ਅੰਕਤੂਬਰ 'ਚ ਭਾਰਤ 'ਚ ਸਮਿਤੀ ਓਵਰਾਂ ਦੀ ਕ੍ਰਿਕਟ ਸੀਰੀਜ਼ ਖੇਡਣੀ ਹੈ ਜਦੋਂ ਕਿ ਇਸ ਤੋਂ ਬਾਅਦ ਘਰੇਲੂ ਜ਼ਮੀਨ 'ਤੇ ਇੰਗਲੈਂਡ ਖਿਲਾਫ ਏਸ਼ੇਜ ਸੀਰੀਜ਼ 'ਚ ਭਿੜਨਾ ਹੈ।
ਉਮੇਸ਼ ਦਾ ਬਿਆਨ, ਮੈਂ ਸ਼ੁਰੂ ਤੋਂ ਹੀ ਜਾਣਦਾ ਸੀ ਕਿ ਮੇਰੀ ਰਫਤਾਰ ਮੇਰੀ ਪਹਿਚਾਣ ਬਣਾਉਣ 'ਚ ਮਦਦ ਕਰੇਗੀ
NEXT STORY