ਸਪੋਰਟਸ ਡੈਸਕ : ਆਈਪੀਐੱਲ 2024 ਦਾ 68ਵਾਂ ਮੈਚ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਆਰਸੀਬੀ ਅਤੇ ਸੀਐੱਸਕੇ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਆਰਸੀਬੀ ਨੇ ਸੀਐੱਸਕੇ ਨੂੰ ਹਰਾ ਕੇ ਆਈਪੀਐੱਲ ਪਲੇਆਫ 'ਚ ਆਪਣੀ ਜਗ੍ਹਾ ਬਣਾ ਲਈ ਹੈ। ਆਰਸੀਬੀ ਨੇ ਸੀਐੱਸਕੇ ਨੂੰ 27 ਦੌੜਾਂ ਨਾਲ ਹਰਾਇਆ। ਆਰਸੀਬੀ ਨੇ ਲਗਾਤਾਰ 6 ਮੈਚ ਜਿੱਤ ਕੇ ਆਈਪੀਐੱਲ ਪਲੇਆਫ 'ਚ ਆਪਣੀ ਜਗ੍ਹਾ ਬਣਾ ਲਈ ਹੈ। ਸੀਐੱਸਕੇ ਨੂੰ ਹਰਾਉਣ ਤੋਂ ਬਾਅਦ ਕਿੰਗ ਕੋਹਲੀ ਨੇ ਹਮਲਾਵਰ ਢੰਗ ਨਾਲ ਜਸ਼ਨ ਮਨਾਇਆ। ਹਾਲਾਂਕਿ ਕੁਝ ਸਮੇਂ ਬਾਅਦ ਕੋਹਲੀ ਕਾਫੀ ਭਾਵੁਕ ਨਜ਼ਰ ਆਏ। ਇਸ ਤੋਂ ਇਲਾਵਾ ਦਰਸ਼ਕ ਗੈਲਰੀ 'ਚ ਬੈਠੀ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਆਰਸੀਬੀ ਦੇ ਪਲੇਆਫ 'ਚ ਪਹੁੰਚਣ 'ਤੇ ਕਾਫੀ ਭਾਵੁਕ ਨਜ਼ਰ ਆਈ। ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ।
ਆਰਸੀਬੀ ਬਨਾਮ ਸੀਐੱਸਕੇ ਮੈਚ ਦੀਆਂ ਕਈ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਅਨੁਸ਼ਕਾ ਸ਼ਰਮਾ ਆਰਸੀਬੀ ਦੇ ਪਲੇਆਫ ਵਿੱਚ ਪਹੁੰਚਣ ਤੋਂ ਬਾਅਦ ਤਾੜੀਆਂ ਮਾਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਅਨੁਸ਼ਕਾ ਵੀ ਭਾਵੁਕ ਹੁੰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੀਆਂ ਅੱਖਾਂ 'ਚ ਹੰਝੂ ਸਾਫ ਦਿਖਾਈ ਦੇ ਰਹੇ ਹਨ। ਵਿਰਾਟ ਕੋਹਲੀ ਵੀ ਕਈ ਕਲਿੱਪਸ 'ਚ ਭਾਵੁਕ ਨਜ਼ਰ ਆਏ। ਸੀਐੱਸਕੇ ਨੂੰ ਹਰਾਉਣ ਤੋਂ ਬਾਅਦ ਆਰਸੀਬੀ ਦੇ ਖਿਡਾਰੀਆਂ ਨੇ ਜਸ਼ਨ ਮਨਾਇਆ। ਇਸ ਦੇ ਨਾਲ ਹੀ ਕਪਤਾਨ ਫਾਫ ਡੁਪਲੇਸਿਸ ਵੀ ਕਾਫੀ ਖੁਸ਼ ਨਜ਼ਰ ਆਏ। ਖਿਡਾਰੀਆਂ ਦੀ ਖੁਸ਼ੀ ਸੱਤਵੇਂ ਅਸਮਾਨ ਤੇ ਸੀ।
ਮੈਚ ਦੀ ਗੱਲ ਕਰੀਏ ਤਾਂ ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 218 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਸੀਐੱਸਕੇ ਦੀ ਟੀਮ 20 ਓਵਰਾਂ 'ਚ 7 ਵਿਕਟਾਂ 'ਤੇ 191 ਦੌੜਾਂ ਹੀ ਬਣਾ ਸਕੀ। ਸੀਐੱਸਕੇ ਨੂੰ ਪਲੇਆਫ ਵਿੱਚ ਜਾਣ ਲਈ 200 ਦੌੜਾਂ ਤੱਕ ਪਹੁੰਚਣਾ ਸੀ, ਪਰ ਅਜਿਹਾ ਨਹੀਂ ਹੋ ਸਕਿਆ। ਆਰਸੀਬੀ ਦੇ ਯਸ਼ ਦਿਆਲ ਨੇ ਆਖਰੀ ਓਵਰ ਵਿੱਚ 17 ਦੌੜਾਂ ਬਣਾ ਕੇ ਸੀਐੱਸਕੇ ਦਾ ਸੁਫ਼ਨਾ ਖਤਮ ਕਰ ਦਿੱਤਾ। ਸੀਜ਼ਨ ਦੇ ਸ਼ੁਰੂਆਤੀ ਮੈਚਾਂ 'ਚ ਲਗਾਤਾਰ ਹਾਰਾਂ ਤੋਂ ਬਾਅਦ ਬੇਂਗਲੁਰੂ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਆਖਰੀ 6 ਮੈਚਾਂ 'ਚੋਂ 6 ਜਿੱਤ ਕੇ ਚਮਤਕਾਰ ਕੀਤਾ
T20 CWC 2024 : ਕਿਸ ਸਮੇਂ ਹੋਣਗੇ ਭਾਰਤ ਦੇ ਮੁਕਾਬਲੇ ? ਜਾਣੋ ਵਿਸ਼ਵ ਕੱਪ ਦਾ ਪੂਰਾ ਸ਼ੈਡਿਊਲ
NEXT STORY