ਕਰਾਚੀ- ਆਸਟਰੇਲੀਆ ਨੇ ਸੁਰੱਖਿਆ ਕਾਰਨਾਂ ਤੋਂ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਵਲੋਂ ਦੋਵੇਂ ਦੇਸ਼ਾਂ ਵਿਚਾਲੇ ਆਗਾਮੀ ਵਨ ਡੇ ਲੜੀ ਦੇ ਸਾਰੇ ਮੈਚਾਂ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਕੀਤਾ ਜਾਵੇਗਾ। ਪੀ. ਸੀ. ਬੀ. ਨੇ ਆਸਟਰੇਲੀਆ ਨੂੰ 5 ਮੈਚਾਂ ਦੀ ਲੜੀ ਦੇ ਸ਼ੁਰੂਆਤੀ ਦੋ ਮੈਚ ਪਾਕਿਸਤਾਨ ਵਿਚ ਖੇਡਣ ਦਾ ਸੱਦਾ ਦਿੱਤਾ ਸੀ, ਜਿਸ ਨਾਲ ਉਹ ਦੇਸ਼ 'ਚ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਤੈਅ ਕਰ ਸਕੇ।
ਸ਼੍ਰੀਲੰਕਾਈ ਟੀਮ ਦੀ ਬੱਸ 'ਤੇ 2009 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੌਮਾਂਤਰੀ ਟੀਮਾਂ ਪਾਕਿਸਤਾਨ ਵਿਚ ਖੇਡਣ ਤੋਂ ਇਨਕਾਰ ਕਰਦੀਆਂ ਰਹੀਆਂ ਹਨ। ਪਾਕਿਸਤਾਨ ਨੇ ਪਿਛਲੇ ਦੋ ਸਾਲਾਂ 'ਚ ਪਾਕਿਸਤਾਨ ਸੁਪਰ ਲੀਗ ਦੇ ਦੋ ਸੈਸ਼ਨਾਂ ਦੇ ਫਾਈਨਲ ਦੇ ਨਾਲ ਦੇਸ਼ ਵਿਚ ਵਿਸ਼ਵ ਇਲੈਵਨ, ਸ਼੍ਰੀਲੰਕਾ ਤੇ ਵੈਸਟਇੰਡੀਜ਼ ਦੀਆਂ ਟੀਮਾਂ ਵਿਰੁੱਧ ਮੈਚਾਂ ਦਾ ਆਯੋਜਨ ਕੀਤਾ। ਆਸਟਰੇਲੀਆਈ ਸਰਕਾਰ ਨੇ ਕ੍ਰਿਕਟ ਆਸਟਰੇਲੀਆ ਨੂੰ ਪਾਕਿਸਤਾਨ ਦਾ ਦੌਰਾ ਕਰਨ ਤੋਂ ਮਨ੍ਹਾ ਕਰ ਦਿੱਤਾ। ਪੰਜ ਮੈਚਾਂ ਦੀ ਇਹ ਲੜੀ 22 ਮਾਰਚ ਤੋਂ 31 ਮਾਰਚ ਤੱਕ ਸ਼ਾਰਜਾਹ, ਆਬੂਧਾਬੀ ਤੇ ਦੁਬਈ 'ਚ ਖੇਡੀ ਜਾਵੇਗੀ।
ਹਾਕੀ ਮਹਿਲਾ ਵਰਗ : ਪੰਜਾਬ ਨੇ ਕੇਰਲ ਨੂੰ 3-0 ਨਾਲ ਹਰਾਇਆ
NEXT STORY