ਸਪੋਰਟਸ ਡੈਸਕ— ਆਸਟਰੇਲੀਆਈ ਕ੍ਰਿਕਟ ਬੋਰਡ ਨੇ ਸੋਮਵਾਰ ਨੂੰ ਆਈ.ਸੀ.ਸੀ. ਵਰਲਡ ਕੱਪ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। 15 ਮੈਂਬਰੀ ਟੀਮ 'ਚ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦੀ ਵਾਪਸੀ ਹੋਈ ਹੈ। ਇਹ ਦੋਵੇਂ ਹੀ ਖਿਡਾਰੀ ਬੈਨ ਦੀ ਵਜ੍ਹਾ ਨਾਲ ਪਿਛਲੇ ਇਕ ਸਾਲ ਤੋਂ ਰਾਸ਼ਟਰੀ ਟੀਮ ਤੋਂ ਦੂਰ ਸਨ। ਵਰਲਡ ਕੱਪ 2019 ਦੇ ਦੌਰਾਨ ਟੀਮ ਦੀ ਕਪਤਾਨੀ ਐਰੋਨ ਫਿੰਚ ਦੇ ਹੱਥਾਂ 'ਚ ਹੋਵੇਗੀ। ਐਰੋਨ ਫਿੰਚ ਦੀ ਕਪਤਾਨੀ 'ਚ ਆਸਟਰੇਲੀਆ ਭਾਰਤ ਨੂੰ ਉਸੇ ਦੀ ਹੀ ਸਰਜ਼ਮੀਂ 'ਤੇ ਵਨ ਡੇ ਸੀਰੀਜ਼ ਹਰਾਉਣ ਦਾ ਕਾਰਨਾਮਾ ਕਰ ਚੁੱਕੀ ਹੈ।

ਆਸਟਰੇਲੀਆ ਦੀ ਚੋਣ ਕਮੇਟੀ ਨੇ ਇਕ ਵਾਰ ਫਿਰ ਤੋਂ ਆਪਣੇ ਦੋਵੇਂ ਖਿਡਾਰੀ ਵਾਪਸ ਬੁਲਾ ਲਏ ਹਨ। ਹਾਲਾਂਕਿ ਆਸਟਰੇਲੀਆਈ ਕਮੇਟੀ ਨੇ ਦੋ ਖਿਡਾਰੀਆਂ ਨੂੰ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਟੀਮ 'ਚ ਮੌਕਾ ਨਹੀਂ ਦਿੱਤਾ ਹੈ। ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਸਟੀਵ ਸਮਿਥ ਅਤੇ ਡੇਵਿਡ ਵਾਰਨਰ 'ਤੇ ਇਕ ਸਾਲ ਦਾ ਬੈਨ ਲਗਾਇਆ ਗਿਆ ਸੀ ਜੋ ਹੁਣ ਖਤਮ ਹੋ ਚੁੱਕਾ ਹੈ। ਇਸ ਲਈ ਦੋਹਾਂ ਖਿਡਾਰੀਆਂ ਦੀ ਅਹਿਮੀਅਤ ਦੇਖਦੇ ਹੋਏ ਉਨ੍ਹਾਂ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਦੋਹਾਂ ਖਿਡਾਰੀਆਂ ਦੀ ਐਂਟਰੀ ਲਈ ਫਾਰਮ 'ਚ ਚਲ ਰਹੇ ਪੀਟਰ ਹੈਂਡਸਕਾਂਬ ਅਤੇ ਜੋਸ਼ ਹੇਜ਼ਲਵੁਡ ਨੂੰ ਟੀਮ ਤੋਂ ਬਾਹਰ ਕੀਤਾ ਗਿਆ ਹੈ।
ਵਰਲਡ ਕੱਪ ਟੀਮ ਦੇ 15 ਖਿਡਾਰੀ
ਆਰੋਨ ਫਿੰਚ (ਕਪਤਾਨ), ਜੇਸਨ ਬੇਹਰੇਨਡੋਰਫ, ਐਲੇਕਸ ਕੇਰੀ (ਵਿਕਟਕੀਪਰ), ਨਾਥਨ ਕੋਲਟਰ ਨਾਈਲ, ਪੈਟ ਕਮਿੰਸ, ਉਸਮਾਨ ਖਵਾਜਾ, ਨਾਥਨ ਲਿਓਨ, ਸ਼ਾਨ ਮਾਰਸ਼, ਗਲੇਨ ਮੈਕਸਵੇਲ, ਝਾਏ ਰਿਚਰਡਸਨ, ਸਟੀਵ ਸਮਿਥ, ਮਿਚੇਲ ਸਟਾਰਕ, ਮਾਰਕਸ ਸਟੋਈਨਿਸ, ਡੇਵਿਡ ਵਾਰਨਰ, ਐਡਮ ਜ਼ਾਂਪਾ।
IPL 2019 : ਮੈਚ ਹਾਰਨ ਤੋਂ ਬਾਅਦ ਵਿਲੀਅਮਸਨ ਦਾ ਵੱਡਾ ਬਿਆਨ ਆਇਆ ਸਾਹਮਣੇ
NEXT STORY