ਸਪੋਰਟਸ ਡੈਸਕ— ਵਰਲਡ ਕੱਪ 2019 ਟੂਰਨਾਮੈਂਟ ਦਾ 20ਵਾਂ ਮੁਕਾਬਲਾ ਅੱਜ ਲੰਡਨ ਦੇ ਕੇਨਿੰਗਟਨ ਓਵਲ ਦੇ ਮੈਦਾਨ 'ਤੇ ਆਸਟਰੇਲੀਆ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਸਕੋਰ ਬੋਰਡ 'ਚ ਆਸਟਰੇਲੀਆ ਦੂਜੇ ਅਤੇ ਸ਼੍ਰੀਲੰਕਾ ਪੰਜਵੇਂ ਸਥਾਨ 'ਤੇ ਹੈ। ਸ਼੍ਰੀਲੰਕਾ ਅਤੇ ਆਸਟਰੇਲੀਆ ਦੀਆਂ ਟੀਮਾਂ ਵਰਲਡ ਕੱਪ 'ਚ 11ਵੀਂ ਵਾਰ ਆਹਮੋ ਸਾਹਮਣੇ ਹੋਣਗੀਆਂ। ਕੰਗਾਰੂਆਂ ਖਿਲਾਫ ਸ਼੍ਰੀਲੰਕਾਈ ਟੀਮ ਨੂੰ ਪਿਛਲੀ ਜਿੱਤ 24 ਸਾਲ ਪਹਿਲਾਂ 1996 ਵਰਲਡ ਕੱਪ ਦੇ ਫਾਈਨਲ 'ਚ ਮਿਲੀ ਸੀ। ਉਸ ਤੋਂ ਬਾਅਦ ਉਹ ਲਗਾਤਾਰ ਪੰਜ ਮੈਚ ਹਾਰ ਚੁੱਕੀ ਹੈ। ਇਨ੍ਹਾਂ 'ਚੋਂ 2007 ਵਰਲਡ ਕੱਪ ਦਾ ਫਾਈਨਲ ਵੀ ਸ਼ਾਮਲ ਹੈ। ਅਜਿਹੇ 'ਚ ਸ਼੍ਰੀਲੰਕਾ ਹਾਰ ਦਾ ਸਿਲਸਿਲਾ ਤੋੜਨਾ ਚਾਹੇਗਾ ਪਰ ਦੋਹਾਂ ਟੀਮਾਂ ਦੀ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਆਸਟਰੇਲੀਆ ਦਾ ਪਲੜਾ ਭਾਰੀ ਹੈ।
ਦੋਹਾਂ ਟੀਮਾਂ ਵਿਚਾਲੇ ਮੈਚਾਂ ਦੇ ਅੰਕੜੇ :-
1. ਦੋਹਾਂ ਟੀਮਾਂ ਵਿਚਾਲੇ ਅਜੇ ਤਕ 96 ਮੈਚ ਹੋਏ ਹਨ। ਇਨ੍ਹਾਂ 96 ਮੈਚਾਂ 'ਚ ਆਸਟਰੇਲੀਆ 60 ਮੈਚ ਜਿੱਤਿਆ ਹੈ ਜਦਕਿ ਸ਼੍ਰੀਲੰਕਾ ਨੇ 32 ਮੈਚਾਂ 'ਚ ਜਿੱਤ ਦਰਜ ਕੀਤੀ ਹੈ। 4 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ।
2. ਆਸਟਰੇਲੀਆ ਅਤੇ ਸ਼੍ਰੀਲੰਕਾ ਵਿਚਾਲੇ ਵਰਲਡ ਕੱਪ 'ਚ ਅਜੇ ਤਕ 10 ਮੈਚ ਹੋ ਚੁੱਕੇ ਹਨ। ਇਨ੍ਹਾਂ 10 ਮੈਚਾਂ 'ਚ ਆਸਟਰੇਲੀਆ ਨੇ 7 ਜਦਕਿ ਸ਼੍ਰੀਲੰਕਾ ਨੇ 2 ਮੈਚ ਜਿੱਤੇ ਹਨ। 1 ਮੈਚ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ।
3. ਦੋਹਾਂ ਟੀਮਾਂ ਵਿਚਾਲੇ ਹੋਏ ਪਿਛਲੇ 5 ਮੁਕਾਬਲਿਆਂ 'ਚ ਆਸਟਰੇਲੀਆ ਦੀ ਟੀਮ ਚਾਰ 'ਚ ਜਿੱਤੀ ਹੈ। ਇੰਗਲੈਂਡ 'ਚ ਦੋਹਾਂ ਟੀਮਾਂ ਵਿਚਾਲੇ 2013 'ਚ ਹੋਏ ਪਿਛਲੇ ਮੈਚ 'ਚ ਸ਼੍ਰੀਲੰਕਾ ਨੂੰ ਜਿੱਤ ਮਿਲੀ ਸੀ।
ਅੱਜ ਦੇ ਮੈਚ ਨੂੰ ਪ੍ਰਭਾਵਿਤ ਨੂੰ ਕਰਨ ਵਾਲੇ 2 ਪ੍ਰਮੁੱਖ ਫੈਕਟਰ :-
1. ਪਿੱਚ ਦੀ ਸਥਿਤੀ : ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰੇਗੀ। ਇਸ ਪਿੱਚ 'ਤੇ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਣ ਦੀ ਉਮੀਦ ਹੈ।
2. ਮੌਸਮ ਦਾ ਮਿਜਾਜ਼ : ਓਵਲ 'ਚ ਸ਼ਨੀਵਾਰ ਨੂੰ ਮੀਂਹ ਪੈ ਸਕਦਾ ਹੈ। ਇਸ ਨਾਲ ਮੈਚ 'ਚ ਦੇਰੀ ਹੋ ਸਕਦੀ ਹੈ। ਸਵੇਰ ਤੋਂ ਬਾਅਦ ਮੌਸਮ ਸਾਫ ਹੋਣ ਦੀ ਸੰਭਾਵਨਾ ਹੈ।
CWC 2019 : ਗੇਮ ਆਫ ਥ੍ਰੋਨਸ ਤੋਂ ਵੱਡਾ ਬਲਾਕਬਸਟਰ ਹੈ ਭਾਰਤ-ਪਾਕਿ ਮੁਕਾਬਲਾ
NEXT STORY