ਚੇਨਈ— ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੇ ਮਾਰਕਸ ਸਟੋਇੰਸ (76), ਟ੍ਰੇਵਿਸ ਹੈੱਡ (65), ਡੇਵਿਡ ਵਾਰਨਰ (64) ਤੇ ਕਪਤਾਨ ਸਟੀਵ ਸਮਿਥ (55) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਬੋਰਡ ਪ੍ਰੈਜ਼ੀਡੈਂਟ ਇਲੈਵਨ ਨੂੰ ਇਕ ਦਿਨਾ ਅਭਿਆਸ ਮੈਚ ਵਿਚ ਮੰਗਲਵਾਰ ਨੂੰ 103 ਦੌੜਾਂ ਨਾਲ ਹਰਾ ਕੇ ਭਾਰਤ ਦੌਰੇ ਦੀ ਜੇਤੂ ਸ਼ੁਰੂਆਤ ਕੀਤੀ।
ਆਸਟ੍ਰੇਲੀਆ ਨੇ ਭਾਰਤੀ ਦੌਰੇ ਦੌਰਾਨ ਪੰਜ ਵਨ ਡੇ ਤੇ ਤਿੰਨ ਟੀ-20 ਮੈਚ ਖੇਡਣੇ ਹਨ। ਪਹਿਲਾ ਵਨ ਡੇ ਇਸੇ ਐੱਮ. ਏ. ਚਿੰਦਾਂਬਰਮ ਸਟੇਡੀਅਮ ਵਿਚ 17 ਸਤੰਬਰ ਨੂੰ ਖੇਡਿਆ ਜਾਣਾ ਹੈ। ਸੀਰੀਜ਼ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਖੇਡਣ ਲਈ ਇਕਲੌਤਾ ਅਭਿਆਸ ਮੈਚ ਮਿਲਿਆ, ਜਿਸ ਵਿਚ ਉਸਦੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਜਮ ਕੇ ਅਭਿਆਸ ਕੀਤਾ। ਆਸਟ੍ਰੇਲੀਆ ਨੇ 50 ਓਵਰਾਂ ਵਿਚ 7 ਵਿਕਟਾਂ 'ਤੇ 347 ਦੌੜਾਂ ਦਾ ਵੱਡਾ ਸਕੋਰ ਬਣਾਉਣ ਤੋਂ ਬਾਅਦ ਬੋਰਡ ਪ੍ਰੈਜ਼ੀਡੈਂਟ ਇਲੈਵਨ ਨੂੰ 48.2 ਓਵਰਾਂ ਵਿਚ 244 ਦੌੜਾਂ 'ਤੇ ਢੇਰ ਕਰ ਕੇ 103 ਦੌੜਾਂ ਨਾਲ ਜਿੱਤ ਹਾਸਲ ਕੀਤੀ।
ਵਿਸ਼ਵ ਚੈਂਪੀਅਨ ਆਸਟ੍ਰੇਲੀਆਈ ਟੀਮ ਨੇ ਇਸ ਇਕੌਲਤੇ ਅਭਿਆਸ ਮੈਚ ਵਿਚ ਜਮ ਕੇ ਬੱਲੇਬਾਜ਼ੀ ਕੀਤੀ ਤੇ ਉਸਦੇ ਚਾਰ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਬਣਾਏ। ਹਾਲਾਂਕਿ ਓਪਨਰ ਹਿਲਟਨ ਕਾਰਟਰਾਈਟ ਖਾਤਾ ਖੋਲ੍ਹੇ ਬਿਨਾਂ ਦੂਜੇ ਹੀ ਓਵਰ ਵਿਚ ਆਵੇਸ਼ ਖਾਨ ਦੀ ਗੇਂਦ 'ਤੇ ਕਪਤਾਨ ਗੁਰਕੀਰਤ ਸਿੰਘ ਮਾਨ ਨੂੰ ਕੈਚ ਦੇ ਬੈਠਾ ਪਰ ਇਸ ਤੋਂ ਬਾਅਦ ਲਗਭਗ ਸਾਰੇ ਬੱਲੇਬਾਜ਼ਾਂ ਨੇ ਆਪਣੇ ਹੱਥ ਖੋਲ੍ਹੇ। ਬੋਰਡ ਇਲੈਵਨ ਦੇ ਬੱਲੇਬਾਜ਼ਾਂ ਨੇ ਵਿਸ਼ਵ ਚੈਂਪੀਅਨ ਟੀਮ ਵਿਰੁੱਧ ਸ਼ਲਾਘਾਯੋਗ ਸੰਘਰਸ਼ ਕੀਤਾ। ਓਪਨਰ ਸ਼੍ਰੀਵਤਸ ਗੋਸਵਾਮੀ ਨੇ 43 ਤੇ ਮਯੰਕ ਅਗਰਵਾਲ ਨੇ 42 ਦੌੜਾਂ ਬਣਾਈਆਂ। ਆਸਟ੍ਰੇਲੀਆ ਵਿਰੁੱਧ ਆਪਣੇ ਕਰੀਅਰ ਦੇ ਤਿੰਨ ਵਨ ਡੇ ਖੇਡਣ ਵਾਲੇ ਕਪਤਾਨ ਗੁਰਕੀਰਤ ਸਿੰਘ ਮਾਨ ਨੇ 27 ਦੌੜਾਂ ਬਣਾਈਆਂ। ਨਿਤਿਸ਼ ਰਾਣਾ 19 ਤੇ ਵਾਸ਼ਿੰਗਟਨ ਸੁੰਦਰ 11 ਦੌੜਾਂ ਬਣਾ ਕੇ ਆਊਟ ਹੋਏ। ਬੋਰਡ ਇਲੈਵਨ ਦੀ ਟੀਮ ਨੇ ਆਪਣੀਆਂ 8 ਵਿਕਟਾਂ 156 ਦੌੜਾਂ 'ਤੇ ਗੁਆ ਦਿੱਤੀਆਂ ਸਨ ਪਰ ਕਾਰੇਵਾਰ (24) ਤੇ ਕੁਸ਼ਾਂਗ ਪਟੇਲ (ਅਜੇਤੂ 41) ਨੇ ਨੌਵੀਂ ਵਿਕਟ ਲਈ 66 ਦੌੜਾਂ ਜੋੜ ਕੇ ਬੋਰਡ ਇਲੈਵਨ ਦੀ ਹਾਰ ਨੂੰ ਸਨਮਾਨਜਨਕ ਬਣਾ ਦਿੱਤਾ।
ਕਿੰਗ ਨਡਾਲ 12 ਸਾਲ ਤੋਂ ਆਪਣੀ ਗਰਲਫਰੈਂਡ ਨੂੰ ਕਰ ਰਹੇ ਹਨ ਡੇਟ (ਦੇਖੋ ਤਸਵੀਰਾਂ)
NEXT STORY