ਬੈਂਗਲੁਰੂ- ਰਾਸ਼ਟਰ ਮੰਡਲ ਖੇਡਾਂ ਵਿਚ ਪਹਿਲੀ ਵਾਰ ਸ਼ਾਮਲ ਕੀਤੇ ਗਏ ਮਹਿਲਾ ਕ੍ਰਿਕਟ ਦੇ ਸ਼ੁਰੂਆਤੀ ਮੁਕਾਬਲੇ ਵਿਚ ਭਾਰਤੀ ਟੀਮ ਦੇ ਸਾਹਮਣੇ ਪੰਜ ਵਾਰ ਦੀ ਟੀ-20 ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੀ ਚੁਣੌਤੀ ਹੋਵੇਗੀ ਪਰ ਤਜਰਬੇਕਾਰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਇਸ ਵਿਰੋਧੀ ਟੀਮ ਨੂੰ ਮਜ਼ਬੂਤ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਰਾਸ਼ਟਰ ਮੰਡਲ ਖੇਡਾਂ ਵਿਚ ਆਪਣੀ ਮੁਹਿੰਮ ਨੂੰ 29 ਜੁਲਾਈ ਨੂੰ ਸ਼ੁਰੂ ਕਰੇਗਾ।
ਇਹ ਵੀ ਪੜ੍ਹੋ : Commonwealth Games ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ 6 ਮੈਂਬਰਾਂ ਨੂੰ ਵੀਜ਼ੇ ਦਾ ਇੰਤਜ਼ਾਰ
ਮੰਧਾਨਾ ਨੇ ਕਿਹਾ ਕਿ ਟੀਮ ਨੇ ਆਪਣੇ ਹਰ ਵਿਰੋਧੀ ਲਈ ਯੋਜਨਾਵਾਂ ਬਣਾਈਆਂ ਹਨ। ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਕਈ ਟੂਰਨਾਮੈਂਟਾਂ ਦੇ ਸ਼ੁਰੂਆਤੀ ਮੈਚਾਂ ਵਿਚ ਆਸਟ੍ਰੇਲੀਆ ਦਾ ਸਾਹਮਣਾ ਕੀਤਾ ਹੈ। ਟੀ-20 ਟੂਰਨਾਮੈਂਟ ਵਿਚ ਕੋਈ ਵੀ ਟੀਮ ਕਿਸੇ ਨੂੰ ਵੀ ਮਾਤ ਦੇ ਸਕਦੀ ਹੈ। ਮੈਂ ਆਸਟ੍ਰੇਲੀਆ ਨੂੰ ਇਕ ਵੱਡੀ ਟੀਮ ਕਹਿ ਕੇ ਉਨ੍ਹਾਂ ਨੂੰ ਇਸ ਬਾਰੇ ਚੰਗਾ ਮਹਿਸੂਸ ਨਹੀਂ ਕਰਵਾਉਣਾ ਚਾਹਾਂਗੀ। ਯਕੀਨੀ ਤੌਰ 'ਤੇ ਸਾਡੇ ਦਿਮਾਗ਼ 'ਚ ਆਸਟ੍ਰੇਲੀਆ, ਪਾਕਿਸਤਾਨ ਤੇ ਬਾਰਬਾਡੋਸ ਦੇ ਮੈਚ ਮਹੱਤਵਪੂਰਨ ਹਨ। ਅਸੀਂ ਇਨ੍ਹਾਂ ਸਾਰੇ ਮੈਚਾਂ ਨੂੰ ਜਿੱਤਣਾ ਚਾਹਾਂਗੇ।
ਭਾਰਤੀ ਟੀਮ ਸ੍ਰੀਲੰਕਾ ਵਿਚ ਵਨ ਡੇ ਤੇ ਟੀ-20 ਸੀਰੀਜ਼ ਜਿੱਤ ਕੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਜਾ ਰਹੀ ਹੈ। ਮੰਧਾਨਾ ਨੇ ਕਿਹਾ ਕਿ ਸਾਡੀ ਤਿਆਰੀ ਅਸਲ ਵਿਚ ਚੰਗੀ ਹੈ ਤੇ ਮੈਨੂੰ ਉਮੀਦ ਹੈ ਕਿ ਅਸੀਂ ਤਮਗ਼ੇ ਨਾਲ ਪਰਤਾਂਗੇ। ਸਾਡਾ ਟੀਚਾ ਸਿਰਫ਼ ਸਿਖਰਲੇ ਤਿੰਨ ਵਿਚ ਰਹਿਣਾ ਨਹੀਂ ਹੈ ਅਸੀਂ ਸੋਨ ਤਮਗ਼ਾ ਜਿੱਤਣਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ : 5-6 ਅਗਸਤ ਨੂੰ ਮੁੰਬਈ 'ਚ ਹੋਵੇਗੀ ਪ੍ਰੋ ਕਬੱਡੀ ਸੀਜ਼ਨ 9 ਲਈ ਖਿਡਾਰੀਆਂ ਦੀ ਨਿਲਾਮੀ
ਯਕੀਨੀ ਤੌਰ 'ਤੇ ਅਸੀਂ ਸੋਨ ਤਮਗ਼ਾ ਜਿੱਤਣ ਦਾ ਟੀਚਾ ਬਣਾਇਆ ਹੈ। ਮੈਨੂੰ ਨਹੀਂ ਲਗਦਾ ਕਿ ਅਸੀਂ ਸਿਰਫ਼ ਪੋਡੀਅਮ ਫਿਨਿਸ਼ (ਸਿਖਰਲੇ ਤਿੰਨ) ਦੀ ਭਾਲ ਕਰਾਂਗੇ। ਭਾਰਤੀ ਟੀਮ ਆਸਟ੍ਰੇਲੀਆ, ਪਾਕਿਸਤਾਨ ਤੇ ਬਾਰਬਾਡੋਸ ਦੇ ਨਾਲ ਗਰੁੱਪ-ਏ ਵਿਚ ਹੈ ਜਦਕਿ ਇੰਗਲੈਂਡ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਤੇ ਸ੍ਰੀਲੰਕਾ ਗਰੁੱਪ-ਬੀ ਵਿਚ ਹਨ। ਦੋਵੇਂ ਗਰੁੱਪ ਦੀਆਂ ਸਿਖਰਲੀਆਂ ਦੋ ਟੀਮਾਂ ਸੈਮੀਫਾਈਨਲ ਵਿਚ ਪੁੱਜਣਗੀਆਂ ਤੇ 7 ਅਗਸਤ ਨੂੰ ਤਿੰਨ ਤਮਗ਼ਿਆਂ ਲਈ ਮੈਚ ਖੇਡੇ ਜਾਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Commonwealth Games ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ 6 ਮੈਂਬਰਾਂ ਨੂੰ ਵੀਜ਼ੇ ਦਾ ਇੰਤਜ਼ਾਰ
NEXT STORY